ਕੋਰਟ ਦਾ ਫੈਸਲਾ ਮੋਦੀ ਸਰਕਾਰ ਦੇ ਮੂੰਹ 'ਤੇ ਇਕ ਥੱਪੜ—ਰਣਦੀਪ

ਕੋਰਟ ਦਾ ਫੈਸਲਾ ਮੋਦੀ ਸਰਕਾਰ ਦੇ ਮੂੰਹ 'ਤੇ ਇਕ ਥੱਪੜ—ਰਣਦੀਪ


ਨਵੀਂ ਦਿੱਲੀ— 
ਆਧਾਰ ਕਾਰਡ ਦੀ ਜ਼ਰੂਰਤ 'ਤੇ ਸੁਪਰੀਮ ਕੋਰਟ ਦੇ ਅਹਿਮ ਫੈਸਲੇ ਦੀ ਤਾਰੀਫ ਹੋ ਰਹੀ ਹੈ। ਕਾਂਗਰਸ ਨੇ ਆਧਾਰ ਕਾਰਡ 'ਤੇ ਕੋਰਟ ਦੇ ਫੈਸਲੇ ਦੇ ਬਹਾਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਮੁਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕੋਰਟ ਦਾ ਫੈਸਲਾ ਮੋਦੀ ਸਰਕਾਰ ਦੇ ਮੂੰਹ 'ਤੇ ਇਕ ਥੱਪੜ ਹੈ। ਸੂਰਜੇਵਾਲਾ ਨੇ ਕਿਹਾ ਕਿ ਕੋਰਟ ਨੇ ਆਪਣੇ ਇਤਿਹਾਸਕ ਫੈਸਲਾ ਨਾਲ ਲੋਕਾਂ ਦੀ ਨਿੱਜਤਾ ਨੂੰ ਬਰਕਰਾਰ ਰੱਖਿਆ ਅਤੇ ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਕਠੋਰ ਧਾਰਾ-57 'ਤੇ ਰੋਕ ਲਗਾਈ। 
ਕਾਂਗਰਸ ਬੁਲਾਰੇ ਨੇ ਕਿਹਾ ਕਿ ਹੁਣ ਨਾਗਰਿਕਾਂ ਦਾ ਜੋ ਡਾਟਾ ਇੱਕਠਾ ਕੀਤਾ ਗਿਆ ਉਸ ਨੂੰ ਨਸ਼ਟ ਕੀਤਾ ਜਾਵੇ। ਸਕੂਲਾਂ 'ਚ ਬੱਚਿਆਂ ਦੇ ਦਾਖ਼ਲੇ ਲਈ ਵੀ ਆਧਾਰ ਕਾਰਡ ਜ਼ਰੂਰੀ ਨਹੀਂ ਹੈ। ਜੱਜ ਏ.ਕੇ.ਸੀਕਰੀ ਨੇ ਕਿਹਾ ਕਿ ਸਿੱਖਿਆ ਸਾਨੂੰ ਅੰਗੂਠੇ ਨਾਲ ਦਸਤਖ਼ਤ ਤੱਕ ਲੈ ਗਈ ਪਰ ਤਕਨੀਕ ਸਾਨੂੰ ਫਿਰ ਤੋਂ ਅੰਗੂਠੇ ਵੱਲ ਲੈ ਗਈ। ਕੋਰਟ ਪੈਨ ਕਾਰਡ ਅਤੇ ਆਮਦਨ ਰਿਟਰਨ ਭਰਨ ਲਈ ਆਧਾਰ ਦੀ ਜ਼ਰੂਰਤਾ ਨੂੰ ਬਰਕਰਾਰ ਰੱਖਿਆ ਹੈ।

© 2016 News Track Live - ALL RIGHTS RESERVED