160 ਦੇ ਕਰੀਬ ਅੱਤਵਾਦੀਆਂ ਨੇ ਪਾਕਿਸਤਾਨੀ ਸਰਹੱਦ 'ਤੇ ਲਾਇਆ ਡੇਰਾ

160 ਦੇ ਕਰੀਬ ਅੱਤਵਾਦੀਆਂ ਨੇ ਪਾਕਿਸਤਾਨੀ ਸਰਹੱਦ 'ਤੇ ਲਾਇਆ ਡੇਰਾ


ਨਵੀਂ ਦਿੱਲੀ—
ਪਾਕਿਸਤਾਨ ਆਪਣੀਆਂ ਗਲਤ ਆਦਤਾਂ ਛੱਡਣ ਨੂੰ ਤਿਆਰ ਨਹੀਂ ਹੈ। ਇਕ ਪਾਸੇ ਜਿਥੇ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਸੈਨਾ ਲਗਾਤਾਰ ਭਾਰਤੀ ਚੌਕੀਆ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਉਥੇ ਦੂਜੇ ਪਾਸੇ ਪਾਸੇ ਪਾਕਿਸਤਾਨ ਦੀ ਸਰਹੱਦ 'ਤੇ ਆਈ.ਐੱਸ.ਆਈ. ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਹੈ। ਜਾਣਕਾਰੀ ਅਨੁਸਾਰ 160 ਦੇ ਕਰੀਬ ਅੱਤਵਾਦੀਆਂ ਨੇ ਪਾਕਿਸਤਾਨੀ ਸਰਹੱਦ 'ਤੇ ਡੇਰਾ ਲਾਇਆ ਹੋਇਆ ਹੈ ਤੇ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਪਾਕਿਸਤਾਨੀ ਮਸਜਿਦਾਂ 'ਚ ਲਾਊਡ ਸਪੀਕਰਾਂ ਰਾਹੀਂ ਅੱਤਵਾਦੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਕੰਟਰੋਲ ਰੇਖਾ ਨਾਲ ਲੱਗਦੇ 140 ਪਿੰਡਾਂ ਨੂੰ ਖਾਲੀ ਕਰਾ ਲਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਇਕ ਹੈਲੀਕਾਪਟਰ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਹਵਾਈ ਖੇਤਰ ਦਾ ਉਲੰਘਣ ਕੀਤਾ ਸੀ ਤੇ ਦੋਹਾਂ ਦੇਸ਼ਾਂ 'ਚ ਤਣਾਅ ਡੂੰਘਾ ਹੋ ਗਿਆ ਹੈ।  

© 2016 News Track Live - ALL RIGHTS RESERVED