100 ਸਰਕਾਰੀ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਮਿਲੇਗਾ

100 ਸਰਕਾਰੀ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਮਿਲੇਗਾ


ਨਵੀਂ ਦਿੱਲੀ
ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਹੁਣ ਤੁਹਾਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਸ ਮਹੀਨੇ ਦੇ ਆਖਿਰੀ ਹਫਤੇ 'ਚ ਸਰਕਾਰੀ ਸੇਵਾਵਾਂ ਦੀ ਹੋਮ ਡਿਲੀਵਰੀ ਸਕੀਮ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਗਈ ਹੈ। ਦੱਸਣਾ ਚਾਹੁਦੇ ਹਾਂ ਕਿ ਲੋਕਾਂ ਨੂੰ ਜਾਤੀ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਸਮੇਤ 100 ਸਰਕਾਰੀ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਮਿਲੇਗਾ। ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸਕੱਤਰ ਰਾਕੇਸ਼ ਬਾਲੀ ਨੇ ਵੀਰਵਾਰ ਦੇਰ ਸ਼ਾਮ ਅਧਿਕਾਰੀਆਂ ਨਾਲ ਇਸ ਸਕੀਮ ਨੂੰ ਲਾਂਚ ਕਰਨ ਦੇ ਮੁੱਦੇ 'ਤੇ ਮੈਰਾਥਨ ਬੈਠਕ ਕੀਤੀ। ਸਕੀਮ ਨੂੰ ਲਾਗੂ ਕਰਨ ਲਈ ਸਰਕਾਰ ਨੇ ਟੈਂਡਰ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਕਰ ਲਈ ਹੈ।
ਵੀ.ਐੈੱਫ.ਐੈੱਸ. ਗਲੋਬਲ ਸਰਵਿਸਿਜ਼ ਰਾਹੀਂ ਮੋਬਾਇਲ ਸਹਾਇਕ ਨਿਯੁਕਤ ਕੀਤੇ ਜਾਣਗੇ। ਵੀ.ਐੈੱਫ.ਐੈੱਸ. ਹੀ ਕਾਲ ਸੈਂਟਰ ਵੀ ਸਥਾਪਤ ਕਰੇਗੀ। ਸਕੀਮ ਦੇ ਤਹਿਤ ਜਾਤੀ ਸਰਟੀਫਿਕੇਟ, ਆਮਦਨੀ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਰਿਹਾਇਸ਼ ਸਰਟੀਫਿਕੇਟ, ਵਿਆਹ ਦਾ ਸਰਟੀਫਿਕੇਟ, ਆਰ.ਸੀ.'ਚ ਐਡਰੈੱਸ ਦੀ ਤਬਦੀਲੀ ਆਦਿ ਘਰ ਬੈਠੇ ਬਣਵਾਏ ਜਾ ਸਕਦੇ ਹਨ। ਜੇਕਰ ਕਿਸੇ ਨੂੰ ਨਵਾਂ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇਣੀ ਹੋਵੇਗੀ ਤਾਂ ਉਹ ਇਕ ਨਿਸ਼ਚਿਤ ਕਾਲ ਸੈਂਟਰ 'ਤੇ ਫੋਨ ਕਰਕੇ ਆਪਣਾ ਬਿਊਰਾ ਦੇਵੇਗਾ। ਇਸ ਤੋਂ ਬਾਅਦ ਏਜੰਸੀ ਇਕ ਮੋਬਾਇਲ ਸਹਾਇਕ ਏਜੰਸੀ ਨੂੰ ਕੰਮ ਸੌਪੇਗੀ, ਜੋ ਬਿਨੈਕਾਰ ਦੇ ਘਰ ਜਾ ਕੇ ਜ਼ਰੂਰੀ ਵੇਰਵਾ ਅਤੇ ਦਸਤਾਵੇਂਜ ਲਵੇਗਾ। ਜੇਕਰ ਡਰਾਈਵਿੰਗ ਵਰਗੀਆਂ ਸੇਵਾਵਾਂ ਲਈ ਐਪਲੀਕੇਸ਼ਨ ਨੂੰ ਇਕ ਵਾਰ ਡਰਾਈਵਿੰਗ ਟਰੇਨਿੰਗ ਲਈ ਐੈੱਮ.ਐੈੱਲ.ਓ. ਦਫਤਰ ਜਾਣਾ ਹੋਵੇਗਾ। ਅਗਸਤ ਦੇ ਆਖਰੀ ਹਫਤੇ 'ਚ ਸ਼ੁਰੂ ਹੋਣ ਵਾਲੀਆਂ ਸਰਕਾਰੀ ਸੇਵਾਵਾਂ ਦੀ ਹੋਮ ਡਿਲੀਵਰੀ ਸੇਵਾ ਦੇ ਤਹਿਤ ਦਿੱਲੀ ਸਰਕਾਰ ਆਪਣੇ ਵੱਖ-ਵੱਖ ਵਿਭਾਗਾਂ ਦੀਆਂ ਲੱਗਭਗ 100 ਜਨ ਸੇਵਾਵਾਂ ਨੂੰ ਦਿੱਲੀ ਦੇ ਨਾਗਰਿਕਾਂ ਦੇ ਘਰਾਂ ਤੱਕ ਪਹੁੰਚਾਵੇਗੀ।
50 ਰੁਪਏ ਫੀਸ : ਸਕੱਤਰ
ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸਕੱਤਰ ਰਾਕੇਸ਼ ਬਾਲੀ ਮੁਤਾਬਕ, ਦਿੱਲੀ ਵਾਲਿਆਂ ਨੂੰ 50 ਸਾਲ ਰੁਪਏ ਫੀਸ 'ਤੇ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਅਤੇ ਰਾਸ਼ਨ ਕਾਰਡ ਵਰਗੀਆਂ 100 ਸਰਕਾਰੀਆਂ ਸੇਵਾਵਾਂ ਘਰਾਂ 'ਚ ਉਪਲੱਬਧ ਕਰਵਾਈਆਂ ਜਾਣਗੀਆਂ। ਉਨ•ਾਂ ਦਾ ਦਾਅਵਾ ਹੈ ਕਿ ਦਿੱਲੀ ਦੇ ਕਿਸੇ ਵੀ ਨਾਗਰਿਕ ਨੂੰ ਇਸ ਯੋਜਨਾ ਤਹਿਤ ਸੂਚੀਬੱਧ ਸੇਵਾਵਾਂ ਲਈ ਲਾਈਨ 'ਚ ਖੜ•ਾ ਨਹੀਂ ਹੋਣਾ ਪਵੇਗਾ।

© 2016 News Track Live - ALL RIGHTS RESERVED