ਬੇਰੁਜ਼ਗਾਰੀ ਦਰ ਫਰਵਰੀ 2019 ‘ਚ ਵਧਕੇ 7.2 ਫੀਸਦ ‘ਤੇ

ਬੇਰੁਜ਼ਗਾਰੀ ਦਰ ਫਰਵਰੀ 2019 ‘ਚ ਵਧਕੇ 7.2 ਫੀਸਦ ‘ਤੇ

ਨਵੀਂ ਦਿੱਲੀ:

ਭਾਰਤ ‘ਚ ਬੇਰੁਜ਼ਗਾਰੀ ਦਰ ਫਰਵਰੀ 2019 ‘ਚ ਵਧਕੇ 7.2 ਫੀਸਦ ‘ਤੇ ਪਹੁੰਚ ਗਈ ਹੈ। ਭਾਰਤੀ ਅਰਥਵਿਵਸਥਾ ਨਿਗਰਾਨੀ ਕੇਂਦਰ (CMIE) ਦੇ ਅੰਕੜਿਆਂ ਮੁਤਾਬਕ ਇਹ ਸਤੰਬਰ 2016 ਤੋਂ ਬਾਅਦ ਸਭ ਤੋਂ ਉੱਚ ਪੱਧਰ ' ਤੇ ਪਹੁੰਚ ਗਈ ਹੈ। ਫਰਵਰੀ 2018 ‘ਚ ਬੇਰੁਜ਼ਗਾਰੀ ਦਰ 5.9 ਫੀਸਦ ਸੀ।
CMIE ਦੀ ਰਿਪੋਰਟ ਮੁਤਾਬਕ 1.1 ਕਰੋੜ ਮਿਲੀਅਨ ਲੋਕਾਂ ਦਾ ਰੁਜ਼ਗਾਰ ਜੀਐਸਟੀ ਤੇ ਨੋਟਬੰਦੀ ਕਰਕੇ ਖੁੱਸਿਆ ਹੈ। ਰਿਪੋਰਟ ਦੀ ਮੰਨੀਏ ਤਾਂ ਨੋਟਬੰਦੀ ਕਰਕੇ ਕਈ ਛੋਟੇ ਵਪਾਰ ਵੀ ਬੰਦ ਹੋ ਗਏ ਸੀ। ਇਸ ਸਾਲ ਲੇਬਰ ਦੀ ਭਾਗੀਦਾਰੀ ‘ਚ ਕਮੀ ਦਿਖੀ ਹੈ। ਜਨਵਰੀ 2019 ‘ਚ ਜਿੱਥੇ 43.2 ਫੀਸਦ ਲੋਕ ਕੰਮ ‘ਚ ਜੁਟੇ ਹੋਏ ਸੀ, ਉੱਥੇ ਹੀ ਫਰਵਰ ‘ਚ ਇਹ ਗਿਣਤੀ ਘੱਟ ਕੇ 42.7 ਫੀਸਦ ‘ਤੇ ਪਹੁੰਚ ਗਈ ਹੈ।
CMIE ਦੇ ਅੰਕੜੇ ਦੇਸ਼ ਦੇ ਲੱਖਾਂ ਘਰਾਂ ਦੇ ਸਰਵੇਖਣ ‘ਤੇ ਅਧਾਰਤ ਹੁੰਦੇ ਹਨ। ਇਸ ਸੰਸਥਾ ਦੇ ਅੰਕੜਿਆਂ ‘ਤੇ ਕਈ ਲੋਕਾਂ ਨੂੰ ਭਰੋਸਾ ਹੁੰਦਾ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਇੱਕ ਵਾਰ ਫੇਰ ਸਰਕਾਰ ਨੂੰ ਘੇਰਣ ਦੀ ਤਿਆਰੀ ਕਰਨ ‘ਚ ਲੱਗ ਗਈ ਹੈ।

 

© 2016 News Track Live - ALL RIGHTS RESERVED