ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈ ਲਿਆ

ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈ ਲਿਆ

ਚੰਡੀਗੜ੍ਹ:

ਭਾਰਤੀ ਹਵਾਈ ਫ਼ੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈ ਲਿਆ ਹੈ। ਹਵਾਈ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਦਹਿਸ਼ਤਗਰਦਾਂ ਦੇ ਟਿਕਾਣਿਆੰ ਉਤੇ ਭਾਰੀ ਬੰਬਾਰੀ ਕੀਤੀ।
ਹਾਲੇ ਤਕ ਪ੍ਰਾਪਤ ਜਾਣਕਾਰੀ ਮੁਤਾਬਕ ਫ਼ੌਜ ਦੇ 12 ਮਿਰਾਜ ਲੜਾਕੂ ਜਹਾਜ਼ਾੰ ਨੇ ਇੱਕ ਹਜ਼ਾਰ ਕਿੱਲੋ ਬੰਬ ਸੁੱਟੇ। ਇਸ ਦੌਰਾਨ ਭਾਰਤੀ ਫ਼ੌਜ ਦਾ ਕੋਈ ਵੀ ਨੁਕਸਾਨ ਨਹੀੰ ਹੋਇਆ।
ਇਸ ਕਾਰਵਾਈ ਵਿੱਚ ਦਹਿਸ਼ਤਗਰਦਾੰ ਦਾ ਕਿੰਨਾ ਨੁਕਸਾਨ ਹੋਇਆ, ਇਸ ਬਾਰੇ ਹਾਲੇ ਜਾਣਕਾਰੀ ਹਾਲੇ ਆਉਣੀ ਬਾਕੀ ਹੈ। ਹਾਲਾੰਕਿ ਜਿਸ ਹਿਸਾਬ ਨਾਲ ਬੰਬਾਰੀ ਦੀਆੰ ਰਿਪੋਰਟਾੰ ਆ ਰਹੀਆੰ ਹਨ, ਨੁਕਸਾਨ ਕਾਫੀ ਹੋਵੇਗਾ।
ਇਸ ਹਮਲੇ ਦੀ ਪੁਸ਼ਟੀ ਖ਼ੁਦ ਪਾਕਿਸਤਾਨ ਨੇ ਹੀ ਕਰ ਦਿੱਤੀ ਹੈ ਅਤੇ ਹੁਣ ਪਾਕਿ ਫ਼ੌਜ ਵੱਲੋੰ ਹੰਗਾਮੀ ਬੈਠਕਾੰ ਵੀ ਜਾਰੀ ਹਨ। ਪੁਲਵਾਮਾ ਹਮਲੇ ਤੋਂ ਬਾਰਾਂ ਦਿਨ ਬਾਅਦ ਹੋਈ ਇਸ ਫ਼ੌਜੀ ਕਾਰਵਾਈ ਨੇ ਸਿਆਸੀ ਤੋੰ ਲੈਕੇ ਆਮ ਲੋਕਾੰ ਵਿੱਚ ਚਰਚਾ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ ਤੇ ਫਿਦਾਈਨ ਹਮਲਾ ਹੋਇਆ ਸੀ, ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ ਅਤੇ ਅੱਜ ਇਹ ਹਮਲੇ ਵੀ ਜੈਸ਼ ਦੇ ਟਿਕਾਣਿਆੰ 'ਤੇ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

© 2016 News Track Live - ALL RIGHTS RESERVED