ISIS ਅੱਤਵਾਦੀਆਂ ਦੇ ਨੈੱਟਵਰਕ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ

ISIS ਅੱਤਵਾਦੀਆਂ ਦੇ ਨੈੱਟਵਰਕ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ

ਨਵੀਂ ਦਿੱਲੀ:

ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ISIS ਅੱਤਵਾਦੀਆਂ ਦੇ ਨੈੱਟਵਰਕ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ। ਇਸ ਖੁਫੀਆ ਜਾਣਕਾਰੀ ਮਗਰੋਂ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ISIS ਦੇ ਨੈੱਟਵਰਕ ‘ਤੇ ਅਧਾਰਿਤ ‘ਹਰਕਤ ਉੱਲ ਹਰਬ ਏ ਇਸਲਾਮ’ ਦਾ ਪਰਦਾਫਾਸ਼ ਕੀਤਾ ਹੈ ਜੋ ਦਿੱਲੀ ਦੇ ਕਈ ਖੇਤਰਾਂ ‘ਚ ਚੱਲ ਰਿਹਾ ਸੀ। ਇਸ ਦੇ ਚੱਲਦਿਆਂ ਐਨਆਈਏ ਨੇ ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਬੁੱਧਵਾਰ ਨੂੰ 16 ਥਾਂਵਾਂ ‘ਤੇ ਛਾਪੇਮਾਰੀ ਕੀਤੀ ਤੇ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
NIA ਦੇ ਸੂਤਰਾਂ ਮੁਤਾਬਕ ਛਾਪੇਮਾਰੀ ‘ਚ ਹੋਰ ਵੀ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਨ੍ਹਾਂ ਕੋਲੋਂ ਹਥਿਆਰ ਤੇ ਬੰਬ ਬਣਾਉਣ ਦਾ ਸਾਮਾਨ ਮਿਲਿਆ ਹੈ। NIA ਮੁਤਾਬਕ ਇਹ ਕਾਫੀ ਵੱਡਾ ਮਾਡਿਊਲ ਸੀ, ਜਿਸ ਦੀ ਸਾਰੀ ਜਾਣਕਾਰੀ ਉਹ ਸ਼ਾਮ 4 ਵਜੇ ਪ੍ਰੈੱਸ ਕਾਨਫਰੰਸ ‘ਚ ਦੇਣਗੇ।

© 2016 News Track Live - ALL RIGHTS RESERVED