ਜ਼ਿੰਦਾ ਬਾਰੂਦੀ ਸੁਰੰਗ ਮਿਲਣ ਕਰਕੇ ਫ਼ੌਜ ਦੇ ਵੀ ਹੋਸ਼ ਉੱਡ ਗਏ

ਜ਼ਿੰਦਾ ਬਾਰੂਦੀ ਸੁਰੰਗ ਮਿਲਣ ਕਰਕੇ ਫ਼ੌਜ ਦੇ ਵੀ ਹੋਸ਼ ਉੱਡ ਗਏ

ਫ਼ਿਰੋਜ਼ਪੁਰ:

ਸ਼ਹਿਰ ਦੇ ਛਾਉਣੀ ਦੇ ਇਲਾਕੇ ਵਿੱਚ ਮਾਈਨ ਮਿਲਣ ਦੀ ਖ਼ਬਰ ਹੈ। ਹਾਲਾਂਕਿ, ਕੁਝ ਹੀ ਸਮੇਂ ਵਿੱਚ ਇਸ ਨੂੰ ਨਕਾਰਾ ਕਰ ਦਿੱਤਾ ਗਿਆ। ਇਹ ਬਾਰੂਦੀ ਸੁਰੰਗ ਛਾਉਣੀ ਵਿੱਚ ਤਾਜ਼ਾ ਪੁੱਟੇ ਟੋਏ ਵਿੱਚੋਂ ਬਰਾਮਦ ਕੀਤੀ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਆਰਮੀ ਗੋਲਡਨ ਐਰੋ ਕੰਟੀਨ ਦੇ ਦਰਵਾਜ਼ੇ ਨੇੜੇ ਇਹ ਬੰਬ ਪਾਇਆ ਗਿਆ। ਛਾਉਣੀ ਵਿੱਚ ਜ਼ਿੰਦਾ ਬਾਰੂਦੀ ਸੁਰੰਗ ਮਿਲਣ ਕਰਕੇ ਫ਼ੌਜ ਦੇ ਵੀ ਹੋਸ਼ ਉੱਡ ਗਏ। ਅਧਿਾਕਾਰੀਆਂ ਨੇ ਤੁਰੰਤ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਆਸ ਪਾਸ ਦੀਆਂ ਬਣੀਆਂ ਕੋਠੀਆਂ ਵਿੱਚੋਂ ਵੀ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ।
ਕੰਟੀਨ ਹੋਣ ਕਾਰਨ ਇੱਥੇ ਸਾਬਕਾ ਫ਼ੌਜੀਆਂ ਦੀ ਵੀ ਕਾਫੀ ਆਉਣੀ-ਜਾਣੀ ਹੈ ਪਰ ਸਾਰਿਆਂ ਨੂੰ ਉਸ ਥਾਂ ਤੋਂ ਦੂਰ ਕਰ ਦਿੱਤਾ। ਇਸ ਮੌਕੇ ਵੱਡੀ ਤਾਇਦਾਦ ਵਿੱਚ ਫ਼ੌਜ ਦੇ ਉੱਚ ਅਧਿਕਾਰੀ ਤੇ ਜਵਾਨਾ ਤਾਇਨਾਤ ਕਰ ਦਿੱਤੇ ਗਏ ਤਾਂ ਜੋ ਕੋਈ ਵੀ ਵੱਡੀ ਘਟਨਾ ਨਾ ਵਾਪਰਨ ਤੋਂ ਬਚਾਅ ਕੀਤਾ ਜਾ ਸਕੇ। ਫ਼ੌਜ ਨੇ ਪੱਤਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਫ਼ੋਟੋ ਜਾਂ ਵੀਡੀਓ ਰਿਕਾਰਡਿੰਗ ਕਰਨ ਤੋਂ ਵੀ ਮਨ੍ਹਾ ਕਰ ਸਾਰਿਆਂ ਨੂੰ ਦੂਰ ਭੇਜ ਦਿੱਤਾ।
ਬੰਬ ਨਕਾਰਾ ਕਰਨ ਆਏ ਦਸਤੇ ਨੇ ਇਸ ਨੂੰ ਸਫ਼ਲਤਾ ਪੂਰਬਕ ਡਿਫੀਊਜ਼ ਕਰ ਦਿੱਤਾ। ਹਾਲਾਂਕਿ, ਨਕਾਰਾ ਕਰਨ ਸਮੇਂ ਆਵਾਜ਼ ਤੇ ਚਮਕ ਜ਼ਰੂਰ ਦਿਖਾਈ ਦਿੱਤੀ ਪਰ ਅਧਿਕਾਰੀਆਂ ਨੇ ਹੁਣ ਹਾਲਾਤ ਕਾਬੂ ਵਿੱਚ ਦੱਸੇ ਹਨ।

© 2016 News Track Live - ALL RIGHTS RESERVED