ਨਰੇਂਦਰ ਮੋਦੀ ਨੇ ਵੱਡਾ ਐਲਾਨ

ਨਰੇਂਦਰ ਮੋਦੀ ਨੇ ਵੱਡਾ ਐਲਾਨ

ਨਵੀਂ ਦਿੱਲੀ:

ਲੋਕ ਸਭਾ ਚੋਣ 2019 ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਅੱਜ ਆਪਣਾ ਨਾਂ ਪੁਲਾੜ ਮਹਾਂਸ਼ਕਤੀ ਦੇ ਖੇਤਰ ‘ਚ ਦਰਜ ਕਰਵਾ ਲਿਆ ਹੈ। ਹੁਣ ਤਕ ਦੁਨੀਆ ਦੇ ਤਿੰਨ ਦੇਸ਼ ਨੂੰ ਇਹ ਮੁਕਾਮ ਹਾਸਲ ਸੀ। ਹੁਣ ਭਾਰਤ ਚੌਥਾ ਅਜਿਹਾ ਦੇਸ਼ ਬਣ ਗਿਆ ਹੈ।
ਮੋਦੀ ਨੇ ਕਿਹਾ ਹੈ ਕਿ ਸਾਡੇ ਵਿਗਿਆਨੀਆਂ ਨੇ ਲੋ ਅਰਥ ਓਰਬਿਟ ਲਾਈਵ ਸੈਟੇਲਾਈਟ ਨੂੰ ਹਿੱਟ ਕੀਤਾ ਹੈ। ਭਾਰਤ ਨੇ ਇਹ ਅਪ੍ਰੇਸ਼ਨ ਸਿਰਫ ਤਿੰਨ ਮਿੰਟ ‘ਚ ਪੂਰਾ ਕੀਤਾ ਹੈ। ਪੀਐਮ ਮੋਦੀ ਨੇ ਕਿਹਾ, “ਭਾਰਤ ਨੇ ਅੱਜ ਇੱਕ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਭਾਰਤ ਨੇ ਅੱਜ ਆਪਣਾ ਨਾਂ ‘ਸਪੇਸ ਪਾਵਰ’ ਦੇ ਤੌਰ ‘ਤੇ ਦਰਜ ਕਰ ਲਿਆ ਹੈ। ਹੁਣ ਤਕ ਰੂਸ, ਅਮਰੀਕਾ ਤੇ ਚੀਨ ਨੂੰ ਇਹ ਦਰਜਾ ਹਾਸਲ ਸੀ, ਹੁਣ ਭਾਰਤ ਨੇ ਵੀ ਇਹ ਮੁਕਾਮ ਹਾਸਲ ਕਰ ਲਿਆ ਹੈ।”
ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, “ਅਸੀਂ ਕਿਸੇ ਵੀ ਅੰਤਰਰਾਸ਼ਟਰੀ ਸੰਧੀ ਨੂੰ ਨਹੀਂ ਤੋੜਿਆ। ਵਿਗਿਆਨੀਆਂ ਨੇ ਇਸ ਕੰਮ ਨਾਲ ਦੇਸ਼ ਦੇ ਲੋਕਾਂ ਦਾ ਸਿਰ ਫ਼ਕਰ ਨਾਲ ਉੱਚਾ ਕੀਤਾ ਹੈ।” ਇਸ ਉਪਲਬਧੀ ਲਈ ਉਨ੍ਹਾਂ ਨੇ ਸਾਰੇ ਵਿਗਿਆਨੀਆਂ ਨੂੰ ਵਧਾਈ ਵੀ ਦਿੱਤੀ ਹੈ।

© 2016 News Track Live - ALL RIGHTS RESERVED