ਹਿਮ ਮਾਨਵ 'ਯੇਤੀ' ਦੀ ਮੌਜੂਦਗੀ ਦਾ ਦਾਅਵਾ

ਹਿਮ ਮਾਨਵ 'ਯੇਤੀ' ਦੀ ਮੌਜੂਦਗੀ ਦਾ ਦਾਅਵਾ

ਨਵੀਂ ਦਿੱਲੀ:

ਭਾਰਤੀ ਫੌਜ ਨੇ ਪਹਿਲੀ ਵਾਰ ਹਿਮ ਮਾਨਵ 'ਯੇਤੀ' ਦੀ ਮੌਜੂਦਗੀ ਦਾ ਦਾਅਵਾ ਕੀਤਾ ਹੈ। ਇਸ ਦੇ ਸਬੂਤ ਵਜੋਂ ਆਰਮੀ ਨੇ ਕੁਝ ਤਸਵੀਰਾਂ ਵੀ ਪੇਸ਼ ਕੀਤੀਆਂ ਹਨ ਜਿਨ੍ਹਾਂ ਵਿੱਚ ਸਾਫ਼ ਦਿੱਸ ਰਿਹਾ ਹੈ ਕਿ ਬਰਫ਼ 'ਤੇ ਕੁਝ ਨਿਸ਼ਾਨ ਬਣੇ ਹੋਏ ਹਨ। ਫੌਜ ਮੁਤਾਬਕ ਇਹ ਨਿਸ਼ਾਨ 'ਯੇਤੀ' ਦੇ ਪੈਰਾਂ ਦੇ ਹੋ ਸਕਦੇ ਹਨ।
ਆਰਮੀ ਵੱਲੋਂ ਕੀਤੀ ਟਵੀਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਨੇ ਪਹਿਲੀ ਵਾਰ ਮਾਊਟਾਈਰਿੰਗ ਐਕਸਪੈਡੀਸ਼ਨ ਟੀਮ ਨੂੰ 9 ਅਪਰੈਲ ਨੂੰ ਮਕਾਲੂ ਬੇਸ ਕੈਂਪ ਦੇ ਕਰੀਬ 32 ਇੰਚ ਲੰਮੇ ਤੇ 15 ਇੰਚ ਚੌੜੇ ਪੈਰਾਂ ਦੇ ਨਿਸ਼ਾਨ ਮਿਲੇ ਹਨ ਜੋ ਹਿਮ ਮਾਨਵ 'ਯੇਤੀ' ਦੇ ਹੋ ਸਕਦੇ ਹਨ। ਇਸ ਹਿਮ ਮਾਨਵ ਨੂੰ ਪਹਿਲਾਂ ਮਕਾਲੂ-ਬਰੂਨ ਨੈਸ਼ਨਲ ਪਾਰਕ ਵਿੱਚ ਦੇਖੇ ਜਾਣ ਦਾ ਦਾਅਵਾ ਕੀਤਾ ਗਿਆ ਸੀ।
ਫੌਜ ਨੇ ਕਿਹਾ ਕਿ ਯੇਤੀ ਨਾਲ ਸਬੰਧਤ ਹੋਰ ਫੋਟੋ ਤੇ ਵੀਡੀਓ ਸਾਹਮਣੇ ਲਿਆਂਦੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਵਿਗਿਆਨੀ ਫੌਜ ਦੇ ਇਸ ਦਾਅਵੇ ਦੀ ਪੜਤਾਲ ਕਰਨਗੇ। ਕੁਝ ਖੋਜੀ ਇਸ ਨੂੰ ਧਰੁਵੀ ਭਾਲੂ ਦੀ ਨਸਲ ਦਾ ਮੰਨਦੇ ਹਨ। ਯੇਤੀ ਦੀ ਪ੍ਰਜਾਤੀ 40 ਹਜ਼ਾਰ ਸਾਲ ਪੁਰਾਣੀ ਮੰਨੀ ਜਾਂਦੀ ਹੈ। ਉਂਞ ਦਾਅਵਾ ਕੀਤਾ ਜਾਂਦਾ ਹੈ ਕਿ ਯੇਤੀ ਦੀ ਸ਼ਕਲ ਬਾਂਦਰ ਵਰਗੀ ਹੁੰਦੀ ਹੈ। ਇਨਸਾਨਾਂ ਵਾਂਗ ਦੋ ਪੈਰਾਂ 'ਤੇ ਚੱਲਦਾ ਹੈ। ਇਸ ਦਾ ਟਿਕਾਣਾ ਨੇਪਾਲ ਤੇ ਤਿੱਬਤ ਦੇ ਹਿਮਾਲਿਆ ਖੇਤਰ ਵਿੱਚ ਮੰਨਿਆ ਜਾਂਦਾ ਹੈ।

ਕਿਵੇਂ ਦਿੱਸਦਾ ਹੈ 'ਯੇਤੀ'?
'ਯੇਤੀ' ਇੱਕ ਵੱਡੇ ਬਾਂਦਰ ਵਾਂਗ ਦਿੱਸਦਾ ਹੈ। ਇਸ ਨੂੰ ਇਨਸਾਨਾਂ ਦਾ ਪੂਰਵਜ ਮੰਨਿਆ ਜਾਂਦਾ ਹੈ। ਸਾਲ 1832 ਵਿੱਚ ਪਹਿਲੀ ਵਾਰ ਇੱਕ ਪਰਬਤਰੋਹੀ ਨੇ ਉੱਤਰ ਨੇਪਾਲ ਵਿੱਚ ਦੋ ਪੈਰਾਂ 'ਤੇ ਚੱਲਣ ਵਾਲੇ ਮਹਾਬਾਂਦਰ ਨੂੰ ਵੇਖਣ ਦਾ ਦਾਅਵਾ ਕੀਤਾ ਸੀ। ਉਦੋਂ ਤੋਂ ਅੱਜ ਤਕ ਹਿਮਮਾਨਵ ਦੀ ਕਹਾਣੀ ਕਹੀ ਤੇ ਸੁਣਾਈ ਜਾਂਦੀ ਹੈ ਪਰ ਇਸ ਦੇ ਅਸਲ ਵਿੱਚ ਹੋਣ ਦਾ ਸਬੂਤ ਪਹਿਲੀ ਵਾਰ ਸਾਹਮਣੇ ਆਇਆ ਹੈ। ਲੱਦਾਖ ਵਿੱਚ ਕੁਝ ਬੁੱਧ ਮੱਠਾਂ ਨੇ ਇਸ ਨੂੰ ਵੇਖਣ ਦਾ ਦਾਅਵਾ ਕੀਤਾ ਸੀ।

© 2016 News Track Live - ALL RIGHTS RESERVED