ਪਿਛਲੇ ਤਿੰਨ ਦਿਨਾਂ ‘ਚ 300 ਤੋਂ ਜ਼ਿਆਦਾ ਸਸਕਾਰ ਹੋ ਚੁੱਕੇ

ਪਿਛਲੇ ਤਿੰਨ ਦਿਨਾਂ ‘ਚ 300 ਤੋਂ ਜ਼ਿਆਦਾ ਸਸਕਾਰ ਹੋ ਚੁੱਕੇ

ਪਟਨਾ:

ਬਿਹਾਰ 'ਚ ਗਰਮੀ ਦਾ ਕਹਿਰ ਜਾਰੀ ਹੈ। ਹੁਣ ਤੱਕ ਲੂ ਲੱਗਣ ਨਾਲ 246 ਮੌਤਾਂ ਹੋ ਗਈਆਂ ਹਨ। ਮਗਧ ਤੇ ਸ਼ਾਹਾਬਾਦ ਇਲਾਕੇ ‘ਚ ਲੂ ਨੇ ਸੋਮਵਾਰ ਨੂੰ 42 ਲੋਕਾਂ ਦੀ ਜਾਨ ਲੈ ਲਈ। ਸੂਬੇ ‘ਚ ਲੂ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਿੰਨ ਦਿਨਾਂ ‘ਚ ਲੂ ਨਾਲ ਮੌਤਾਂ ਦਾ ਅੰਕੜਾ 246 ਤਕ ਪਹੁੰਚ ਗਿਆ ਹੈ ਜਿਨ੍ਹਾਂ ਦੇ ਸਸਕਾਰ ਲਈ ਲੱਕੜਾਂ ਵੀ ਘੱਟ ਪੈ ਰਹੀਆਂ ਹਨ।
ਲੂ ਦੇ ਤਾਂਡਵ ਨੂੰ ਦੇਖਦੇ ਹੋਏ ਕਈ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਦੇ ਨਾਲ ਹੀ ਮਜ਼ਦੂਰਾਂ ਲਈ ਕੰਮ ਕਰਨ ਦਾ ਸਮਾਂ ਸਵੇਰੇ 11 ਤੋਂ ਸ਼ਾਮ 4 ਵਜੇ ਤਕ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਵਿਸ਼ਨੂਪਦ ਸ਼ਮਸ਼ਾਨ ਘਾਟ ‘ਚ ਪਿਛਲੇ ਤਿੰਨ ਦਿਨਾਂ ‘ਚ 300 ਤੋਂ ਜ਼ਿਆਦਾ ਸਸਕਾਰ ਹੋ ਚੁੱਕੇ ਹਨ। ਇੱਥੇ ਇੱਕ ਲਾਸ਼ ਦੇ ਸਸਕਾਰ ਸਮੇਂ ਹੀ ਦੂਜੀ ਲਾਸ਼ ਦਾ ਸਸਕਾਰ ਕਰਨ ਲੋਕ ਪਹੁੰਚ ਜਾਂਦੇ ਹਨ।
ਸੂਬੇ ਦੇ ਸਹਿਤ ਮੰਤਰੀ ਡਾ. ਮੰਗਲ ਪਾਂਡੇ ਨੇ ਸੋਮਵਾਰ ਨੂੰ ਔਰੰਗਾਬਾਦ ਸਦਰ ਹਸਪਤਾਲ ਤੇ ਮਗਧ ਮੈਡੀਕਲ ਕਾਲਜ ਹਸਪਤਾਲ, ਗਯਾ ਦਾ ਦੌਰਾ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨਾਲ ਬੈਠਕ ਕਰ ਮਰੀਜ਼ਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਦੋਵੇਂ ਥਾਂਵਾਂ ‘ਤੇ ਅੱਠ-ਅੱਠ ਹੋਰ ਡਾਕਟਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।

© 2016 News Track Live - ALL RIGHTS RESERVED