ਇਸ ਵਾਰ ਪਤਾ ਨਹੀਂ ਕੌਣ ਪ੍ਰਧਾਨ ਮੰਤਰੀ ਬਣੇਗਾ?

ਇਸ ਵਾਰ ਪਤਾ ਨਹੀਂ ਕੌਣ ਪ੍ਰਧਾਨ ਮੰਤਰੀ ਬਣੇਗਾ?

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਰੀਬੀ ਬਾਬਾ ਰਾਮਦੇਵ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਬੀਜੇਪੀ ਨੂੰ ਚਿੰਤਾ ਪੈ ਗਈ ਹੈ। ਜਿਸ ਬਾਬਾ ਰਾਮਦੇਵ ਨੇ ਪਿਛਲੀਆਂ ਚੋਣਾਂ ਵਿੱਚ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੁਹਿੰਮ ਛੇੜੀ ਸੀ, ਹੁਣ ਉਹ ਕਹਿ ਰਹੇ ਹਨ ਕਿ ਇਸ ਵਾਰ ਪਤਾ ਨਹੀਂ ਕੌਣ ਪ੍ਰਧਾਨ ਮੰਤਰੀ ਬਣੇਗਾ?
ਤਾਮਿਲਨਾਡੂ ਦੇ ਮੁਦਰੈ ਵਿੱਚ ਪ੍ਰੋਗਰਾਮ ਮਗਰੋਂ ਬਾਬਾ ਰਾਮਦੇਵ ਨੇ ਕਿਹਾ ਕਿ ਸਿਆਸੀ ਹਾਲਾਤ ਬਹੁਤ ਮੁਸ਼ਕਲਾਂ ਭਰੇ ਹਨ, ਕਿਹਾ ਨਹੀਂ ਜਾ ਸਕਦਾ ਕਿ ਅਗਲਾ ਪੀਐਮ ਕੌਣ ਬਣੇਗਾ। ਉਨ੍ਹਾਂ ਕਿਹਾ ਕਿ ਉਹ ਸਿਆਸਤ ਵੱਲ ਧਿਆਨ ਨਹੀਂ ਦੇ ਰਹੇ ਤੇ ਨਾ ਹੀ ਕਿਸੇ ਦਾ ਸਮਰਥਨ ਜਾਂ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਹਰ ਜ਼ਿਲ੍ਹੇ ਵਿੱਚ ਮੁਫ਼ਤ ਯੋਗ ਕੈਂਪ ਲਾਉਣਗੇ। ਉਨ੍ਹਾਂ ਯਾਦ ਦਿਵਾਇਆ ਕਿ ਯੋਗ ਧਾਰਮਿਕ ਨਹੀਂ, ਬਲਕਿ ਵਿਗਿਆਨਕ ਹੈ।
ਇਸ ਮੌਕੇ ਬਾਬਾ ਰਾਮਦੇਵ ਨੇ ਕੌਮ ਤੇ ਸੰਪ੍ਰਦਾਇਕਤਾ ਵਰਗੇ ਮੁੱਦਿਆਂ ਬਾਰੇ ਬੀਜੇਪੀ ’ਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਕਿਹਾ ਕਿ ਉਹ ਇੱਕ ਸੰਪ੍ਰਦਾਇਕ ਜਾਂ ਹਿੰਦੂ ਭਾਰਤ ਨਹੀਂ ਬਣਾਉਣਾ ਚਾਹੁੰਦੇ ਬਲਕਿ ਅਧਿਆਤਮਕ ਭਾਰਤ ਤੇ ਵਿਸ਼ਵ ਬਣਾਉਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਇਹ ਵੀ ਸਾਫ਼ ਕੀਤਾ ਸੀ ਕਿ ਉਹ ਬੀਜੇਪੀ ਜਾਂ ਕਿਸੇ ਹੋਰ ਲਈ ਪ੍ਰਚਾਰ ਨਹੀਂ ਕਰਨਗੇ।

© 2016 News Track Live - ALL RIGHTS RESERVED