15 ਮੈਂਬਰਾਂ ਨੇ ਜਨਰਲ ਇਜਲਾਸ ਦੌਰਾਨ ਅਸਤੀਫ਼ੇ

15 ਮੈਂਬਰਾਂ ਨੇ ਜਨਰਲ ਇਜਲਾਸ ਦੌਰਾਨ ਅਸਤੀਫ਼ੇ

ਨਵੀਂ ਦਿੱਲੀ:

ਡੀਐਸਜੀਐਮਸੀ ਦੀ ਕੋਰ ਕਮੇਟੀ ਦੇ 15 ਮੈਂਬਰਾਂ ਨੇ ਅੱਜ ਜਨਰਲ ਇਜਲਾਸ ਦੌਰਾਨ ਅਸਤੀਫ਼ੇ ਦੇ ਦਿੱਤੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਹੁਣ ਇਹ ਤਿਆਗ ਪੱਤਰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਗੁਰਦੁਆਰਾ ਐਕਟ ਦੇ ਮੁਤਾਬਕ ਪਹਿਲਾਂ ਕੋਰ ਕਮੇਟੀ ਦੇ ਮੈਂਬਰਾਂ ਵੱਲੋਂ ਅਸਤੀਫ਼ੇ ਦਿੱਤੇ ਜਾਂਦੇ ਹਨ, ਜਿਸ ਤੋਂ ਬਾਅਦ ਚੋਣਾਂ ਹੁੰਦੀਆਂ ਹਨ ਪਰ ਬਗ਼ੈਰ ਅਸਤੀਫ਼ੇ ਦਿੱਤੇ ਹੀ ਚੋਣਾਂ ਸੱਦ ਲਈਆਂ ਸਨ, ਜਿਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ।
ਦਰਅਸਲ, ਕੋਰ ਕਮੇਟੀ ਭੰਗ ਕਰਨ ਦੇ ਐਲਾਨ ਸਮੇਂ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਸਤੀਫ਼ਾ ਦਿੱਤਾ ਸੀ ਤੇ ਕਮੇਟੀ ਮੁੜ ਤੋਂ ਚੁਣਨ ਲਈ ਚੋਣ ਕਰਵਾਉਣ ਮੰਗ ਕੀਤੀ ਸੀ। ਇਹ ਚੋਣ ਅੱਜ ਹੋਣੀ ਯਾਨੀ 19 ਜਨਵਰੀ ਨੂੰ ਹੋਣੀ ਸੀ, ਪਰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵੱਲੋਂ ਲਾਈ ਰੋਕ ਮਗਰੋਂ ਹੁਣ ਸਾਰੇ ਮੈਂਬਰਾਂ ਨੇ ਅਸਤੀਫ਼ੇ ਦਿੱਤੇ ਹਨ।

© 2016 News Track Live - ALL RIGHTS RESERVED