ਬੀਜੇਪੀ ਨੇ ਹੁਣ ਸਿੱਕਮ ਵਿੱਚ ਵੀ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ

ਬੀਜੇਪੀ ਨੇ ਹੁਣ ਸਿੱਕਮ ਵਿੱਚ ਵੀ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ

ਨਵੀਂ ਦਿੱਲੀ:

ਸਿੱਕਮ ਵਿੱਚ ਬੀਜੇਪੀ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ ਸਿੱਕਿਮ ਡੈਮੋਕਰੇਟਿਕ ਫਰੰਟ (ਐਸਡੀਐਫ) ਦੇ 10 ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਖ਼ਬਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਸਮੇਤ ਪੰਜ ਵਿਧਾਇਕਾਂ ਨੂੰ ਛੱਡ ਕੇ ਸਾਰੇ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਬੀਜੇਪੀ ਨੇ ਹੁਣ ਸਿੱਕਮ ਵਿੱਚ ਵੀ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਇਸ ਤੋਂ ਪਹਿਲਾਂ ਬੀਜੇਪੀ ਕਰਨਾਟਕ ਵਿੱਚ ਵੀ ਆਪਣੀ ਸਰਕਾਰ ਬਣਾ ਚੁੱਕੀ ਹੈ। ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਤੇ ਜਨਰਲ ਸਕੱਤਰ ਰਾਮ ਮਾਧਵ ਦੀ ਮੌਜੂਦਗੀ ਵਿੱਚ ਐਸਡੀਐਫ ਦੇ 10 ਵਿਧਾਇਕ ਪਾਰਟੀ ਵਿੱਚ ਸ਼ਾਮਲ ਹੋਏ। ਇਨ੍ਹਾਂ ਦੀ ਸ਼ਮੂਲੀਅਤ ਤੋਂ ਬਾਅਦ ਰਾਮ ਮਾਧਵ ਨੇ ਸਾਰੇ 10 ਵਿਧਾਇਕਾਂ ਦਾ ਸਵਾਗਤ ਕੀਤਾ।
ਦੇਸ਼ ਦੇ ਸਭ ਤੋਂ ਲੰਬੇ ਸਮੇਂ ਤਕ ਮੁੱਖ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਸਿਆਸਤਦਾਨਾਂ ਵਿੱਚੋਂ ਇੱਕ ਪਵਨ ਚਾਮਲਿੰਗ ਨੂੰ ਇਸ ਸਾਲ ਲੋਕ ਸਭਾ ਚੋਣਾਂ ਦੇ ਨਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 32 ਸੀਟਾਂ ਵਾਲੇ ਸੂਬੇ ਵਿੱਚ ਬਹੁਮਤ ਹਾਸਲ ਹੋ ਸਕਿਆ ਤੇ ਉਹ 15 ਵਿਧਾਇਕਾਂ ਨਾਲ ਵਿਰੋਧੀ ਧਿਰ ਵਿੱਚ ਬੈਠੇ ਸਨ। ਚੋਣਾਂ ਵਿੱਚ ਖੇਤਰੀ ਪਾਰਟੀ ਸਿੱਕਮ ਕ੍ਰਾਂਤੀਕਾਰੀ ਮੋਰਚੇ ਨੇ 17 ਸੀਟਾਂ ਜਿੱਤੀਆਂ ਤੇ ਪ੍ਰੇਮ ਸਿੰਘ ਤਮੰਗ ਮੁੱਖ ਮੰਤਰੀ ਬਣੇ ਸੀ।

 

© 2016 News Track Live - ALL RIGHTS RESERVED