ਸੁਰੱਖਿਆ ਨੂੰ ਲੈ ਕੇ ਯੋਗੀ ਸਰਕਾਰ ਪੂਰੀ ਤਰ੍ਹਾਂ ਤਿਆਰ

ਸੁਰੱਖਿਆ ਨੂੰ ਲੈ ਕੇ ਯੋਗੀ ਸਰਕਾਰ ਪੂਰੀ ਤਰ੍ਹਾਂ ਤਿਆਰ

ਲਖਨਊ:

ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਦਾ ਅੱਜ ਆਖਰੀ ਦਿਨ ਹੈ। ਇਸ ਮਾਮਲੇ ‘ਚ ਸੁਪਰੀਮ ਕੋਰਟ ਹੁਣ ਜਲਦੀ ਹੀ ਫੈਸਲਾ ਸੁਣਾ ਸਕਦੀ ਹੈ। ਫੈਸਲੇ ਤੋਂ ਪਹਿਲਾਂ ਸੁਰੱਖਿਆ ਨੂੰ ਲੈ ਕੇ ਯੋਗੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਯੋਗੀ ਸਰਕਾਰ ਨੇ ਫੀਲਡ ‘ਚ ਤਾਇਨਾਤ ਸਾਰੇ ਅਫਸਰਾਂ ਦੀ ਛੁੱਟੀਆਂ ਕੈਂਸਲ ਕਰ ਦਿੱਤੀਆਂ ਹਨ। ਇਸ ਮਾਮਲੇ ਨੂੰ ਲੈ ਅਯੁਧਿਆ ‘ਚ ਦੋ ਦਿਨ ਪਹਿਲਾਂ 10 ਦਸੰਬਰ ਤਕ ਧਾਰਾ 144 ਲਾਗੂ ਕੀਤੀ ਗਈ ਸੀ।
ਯੋਗੀ ਸਰਕਾਰ ਨੇ ਫੀਲਡ ‘ਚ ਤਾਇਨਾਤ ਸਾਰੇ ਅਫਸਰਾਂ ਦੀ ਛੁੱਟੀਆਂ 30 ਨਵੰਬਰ ਤਕ ਰੱਦ ਕਰ ਦਿੱਤੀਆਂ। ਉਧਰ, ਮੁੱਖ ਦਫਤਰਾਂ ‘ਚ ਵੀ ਸਾਰੇ ਅਫਸਰ ਤਾਇਨਾਤ ਰਹਿਣਗੇ। ਅਯੁੱਧਿਆ ‘ਚ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਨਾਜ਼ੁਕ ਇਲਾਕਿਆਂ ਵਿੱਚ ਪੁਲਿਸ, ਅਰਧ ਸੈਨਿਕ ਬਲ ਤੇ ਜਲ ਪੁਲਿਸ ਦੀ ਵੀ ਤਾਇਨਾਤੀ ਕੀਤੀ ਜਾ ਰਹੀ ਹੈ।
ਅਯੁੱਧਿਆ ‘ਚ ਧਾਰਾ 144 ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪ੍ਰਸਾਸ਼ਨ ਤਿਆਰ ਹੈ। ਇਸ ਦੇ ਚੱਲਦੇ ਸਕੂਲਾਂ ਤੇ ਕਾਲਜਾਂ ਨੂੰ ਵੀ ਬੰਦ ਕੀਤਾ ਗਿਆ ਹੈ। ਦੱਸ ਦਈਏ ਕਿ ਅਯੁੱਧਿਆ ‘ਚ ਹਲਚਲ ਤੇਜ਼ ਹੈ। ਦੀਵਾਲੀ ਮੌਕੇ ਅਯੁੱਧਿਆ ‘ਚ ਦੀਪਉਤਸਵ ਦਾ ਪ੍ਰਬੰਧ ਹੋਰ ਜ਼ਿਆਦਾ ਕਰਨ ਦੀ ਤਿਆਰੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਸਾਧੂ-ਸੰਤਾਂ ਨਾਲ ਤਿਆਰੀ ਨੂੰ ਲੈ ਬੈਠਕ ਕੀਤੀ। ਇਸ ਵਾਰ ਪੰਜ ਲੱਖ 51 ਹਜ਼ਾਰ ਦੀਵੇ ਜਗਾਉਣ ਦਾ ਰਿਕਾਰਡ ਬਣਾਉਣ ਦੀ ਤਿਆਰੀ ਹੈ।

© 2016 News Track Live - ALL RIGHTS RESERVED