ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੋ ਦਿਨ ਦੇ ਦੌਰੇ ‘ਤੇ ਫਰਾਂਸ ਜਾਣਗੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੋ ਦਿਨ ਦੇ ਦੌਰੇ ‘ਤੇ ਫਰਾਂਸ ਜਾਣਗੇ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੋ ਦਿਨ ਦੇ ਦੌਰੇ ‘ਤੇ ਫਰਾਂਸ ਜਾਣਗੇ। ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨਾਲ ਦੋਪੱਖੀ ਗੱਲਬਾਤ ਕਰਨਗੇ। ਇਸ ਦੌਰਾਨ ਦੋਵਾਂ ਨੇਤਾਵਾਂ ‘ਚ ਵਪਾਰ, ਨਿਵੇਸ਼, ਰੱਖਿਆ, ਸਮੁੰਦਰੀ ਸਰੱਖਿਆ, ਅੱਤਵਾਦ ਨਾਲ ਨਜਿੱਠਣ ਤੇ ਅਸੈਨਿਕ ਪਰਮਾਣੂ ਉਰਜਾ ਖੇਤਰ ‘ਚ ਸਾਥ ਨੂੰ ਮਜਬੂਤ ਕਰਨ ਬਾਰੇ ਗੱਲ ਹੋਵੇਗੀ। ਉਹ ਅਜੇ ਹੁਣੇ ਹੀ ਭੂਟਾਨ ਦੇ ਦੌਰੇ ਤੋਂ ਪਰਤੇ ਹਨ।  
ਸੂਤਰਾਂ ਮੁਤਾਬਕ, ਮੈਕ੍ਰੋਂ ਪੈਰਿਸ ਤੋਂ 60 ਕਿਮੀ ਦੂਰ ਓਈਜ ‘ਚ ਸਥਿਤ 19ਵੀਂ ਸਦੀ ਦੀ ਸ਼ੈਟੋ ਡੀ ਚੇਂਟਿਲੀ ‘ਚ ਮੋਦੀ ਨਾਲ ਡਿਨਰ ਦੀ ਮੇਜ਼ਬਾਨੀ ਕਰਨਗੇ। ਮੋਦੀ ਆਪਣੇ ਇਸ ਦੌਰੇ ਦੌਰਾਨ ਫਰਾਂਸ ‘ਚ ਭਾਰਤੀ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਇਸ ਦੇ ਨਾਲ ਹੀ ਨੀਡ ਡੀ ਏਗਲ ‘ਚ ਏਅਰ ਇੰਡੀਆ ਕ੍ਰੈਸ਼ ‘ਚ ਮਾਰੇ ਗਏ ਭਾਰਤੀਆਂ ਦੀ ਯਾਦ ‘ਚ ਬਣੇ ਸਮਾਰਕ ਦਾ ਉਦਘਾਟਨ ਵੀ ਕਰਨਗੇ।
ਇਸ ਬਾਰੇ ਭਾਰਤ ‘ਚ ਫਰਾਂਸ ਦੇ ਐਂਬੇਸਡਰ ਅਲੈਗਜ਼ੈਂਡਰ ਜੀਗਲਰ ਨੇ ਟਵੀਟ ਕਰ ਕਿਹਾ ਕਿ ਦੋਵੇਂ ਨੇਤਾਵਾਂ ‘ਚ ਦੋਪੱਖੀ ਸ਼ਿਖਰ ਸੰਮੇਲਨ ਲਈ ਸ਼ੇਟੋ ਡੀ ਚੇਂਟਿਲੀ ਪੂਰੀ ਤਰ੍ਹਾਂ ਤਿਆਰ ਹੈ। ਇਹ ਫਰਾਂਸ ਦੀ ਸੱਭਿਆਚਾਰਕ ਵਿਰਾਸਤ ਵਿੱਚੋਂ ਇੱਕ ਹੈ। ਵਿਦੇਸ਼ ਮੰਤਰਾਲਾ ਨੇ ਬਿਆਨ ‘ਚ ਕਿਹਾ, “ਫਰਾਂਸ ਦੀ ਦੋ ਪੱਖੀ ਯਾਤਰਾ ਤੇ ਜੀ-7 ਸ਼ਿਖਰ ਸਮੇਲਨ ‘ਚ ਭਾਰਤ ਦੇ ਸ਼ਾਮਲ ਹੋਣ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ ‘ਚ ਮਜਬੂਤੀ ਆਵੇਗੀ।
ਰਾਸ਼ਟਰਪਤੀ ਮੈਕ੍ਰੋਂ ਦੇ ਸੱਦੇ ‘ਤੇ ਮੋਦੀ ਬਿਆਰੇਟਜ਼ ਸ਼ਹਿਰ ‘ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ਦੀ ਬੈਠਕ ‘ਚ ਸਾਂਝੇਦਾਰ ਦੇ ਤੌਰ ‘ਤੇ ਸ਼ਾਮਲ ਹੋਣਗੇ। ਇਸ ਦੌਰੇ ‘ਚ ਉਹ ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨਾਲ ਵੀ ਮੁਲਾਕਾਤ ਕਰਨਗੇ।

© 2016 News Track Live - ALL RIGHTS RESERVED