ਮੈਂ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ

ਮੈਂ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ

ਨਵੀਂ ਦਿੱਲੀ:

ਸੁਪਰੀਮ ਕੋਰਟ ਨੇ ਪੀਡੀਪੀ ਚੀਫ਼ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਨੂੰ ਚੇਨਈ ਤੋਂ ਸ਼੍ਰੀਨਗਰ ਜਾਣ ਤੇ ਆਪਣੀ ਮਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਕੋਰਟ ਨੇ ਸਾਫ਼ ਕੀਤਾ ਕਿ ਇਸ ਤੋਂ ਇਲਾਵਾ ਉਸ ਨੂੰ ਸ਼੍ਰੀਨਗਰ ‘ਚ ਕਿਤੇ ਵੀ ਆਉਣ-ਜਾਣ ਲਈ ਪ੍ਰਸਾਸ਼ਨ ਦੀ ਇਜਾਜ਼ਤ ਦੀ ਲੋੜ ਪਵੇਗੀ। ਯਾਦ ਰਹੇ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਮਹਿਬੂਬਾ ਮੁਫਤੀ ਨਜ਼ਰਬੰਦ ਹੈ।
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਮਨਾ ਇਲਤਿਜਾ ਨੇ ਕਿਹਾ, 'ਜੰਮੂ-ਕਸ਼ਮੀਰ ‘ਚ ਕਰੂਰਬੰਦੀ ਨੂੰ ਲਾਗੂ ਕੀਤੇ ਅੱਜ ਇੱਕ ਮਹੀਨਾ ਹੋ ਗਿਆ। ਇਸ ਦੌਰਾਨ ਵੱਡੇ ਪੱਧਰ 'ਤੇ ਲੋਕਾਂ ਨੂੰ ਕੈਦ ਕਰ ਲਿਆ ਗਿਆ ਤੇ ਉਹ ਲਗਾਤਾਰ ਡਰ ‘ਚ ਜੀਅ ਰਹੇ ਹਨ। ਉਨ੍ਹਾਂ ਤੋਂ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਨੂੰ ਖੋਹ ਲਿਆ ਗਿਆ ਹੈ। ਮੇਰੇ ਕੋਲ ਨਿਆਂ ਦੇ ਲਈ ਕੋਰਟ ਦਾ ਦਰਵਾਜ਼ਾ ਖਟਖਟਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਮੈਂ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ।'
ਦੱਸ ਦਈਏ ਮਹਿਬੂਬਾ ਮੁਫਤੀ ਦੀ ਧੀ ਇਲੀਤਜ਼ਾ ਨੇ ਸੁਪਰੀਮ ਕੋਰਟ ‘ਚ ਅਰਜ਼ੀ ਦਾਖਲ ਕੀਤੀ ਸੀ। ਇਸ ‘ਚ ਉਸ ਨੇ ਮੰਗ ਕੀਤੀ ਸੀ ਕਿ ਉਸ ਨੂੰ ਆਪਣੀ ਮਾਂ ਮਹਿਬੂਬਾ ਮੁਫਤੀ ਨੂੰ ਮਿਲਣ ਦਿੱਤਾ ਜਾਵੇ। ਮੁਫਤੀ ਇੱਕ ਮਹੀਨੇ ਤੋਂ ਨਜ਼ਰਬੰਦ ਹੈ ਤੇ ਉਹ ਆਪਣੀ ਮਾਂ ਦੀ ਸਿਹਤ ਲਈ ਫਿਕਰਮੰਦ ਹੈ।

© 2016 News Track Live - ALL RIGHTS RESERVED