ਸੀਸੀਟੀਵੀ ਕੈਮਰੇ ਅੱਤਵਾਦੀਆਂ ਨੂੰ ਦੇਖਦੇ ਹੀ ਪਛਾਣ ਲੈਣਗੇ

ਸੀਸੀਟੀਵੀ ਕੈਮਰੇ ਅੱਤਵਾਦੀਆਂ  ਨੂੰ ਦੇਖਦੇ ਹੀ ਪਛਾਣ ਲੈਣਗੇ

ਨਵੀਂ ਦਿੱਲੀ:

ਗਣਤੰਤਰਤਾ ਦਿਹਾੜੇ ਮੌਕੇ ਸੁੱਰਖਿਆ ਨੂੰ ਲੈ ਕੇ ਦਿੱਲੀ ਪੁਲਿਸ ਨੇ ਐਡਵਾਂਸ ਤਕਨੀਕ ਨਾਲ ਲੈਸ ਅਜਿਹੇ ਸੀਸੀਟੀਵੀ ਕੈਮਰੇ ਲਾਏ ਹਨ ਜੋ ਅੱਤਵਾਦੀਆਂ ਤੇ ਅਪਰਾਧਿਕ ਤੱਤਾਂ ਦੇ ਲੋਕਾਂ ਨੂੰ ਦੇਖਦੇ ਹੀ ਪਛਾਣ ਲੈਣਗੇ। ਇਨ੍ਹਾਂ ਕੈਮਰਿਆਂ ‘ਚ ਉਨ੍ਹਾਂ ਦੀਆਂ ਤਸਵੀਰਾਂ ਫਿੱਟ ਕਰ ਦਿੱਤੀਆਂ ਗਈਆਂ ਹਨ, ਜੋ ਪੁਲਿਸ ਦੀਆਂ ਨਜ਼ਰਾਂ ‘ਚ ਸ਼ੱਕੀ ਹਨ।
ਇਨ੍ਹਾਂ ਕੈਮਰਿਆਂ ਨੂੰ ਉਨ੍ਹਾਂ ਥਾਂਵਾਂ ‘ਤੇ ਫਿੱਟ ਕੀਤਾ ਗਿਆ ਹੈ ਜਿਸ ਰਾਹ ਤੋਂ ਪਰੇਡ ਨੇ ਲੰਘਣਾ ਹੈ। ਪਰੇਡ ਨੂੰ ਪੰਜ ਲੇਅਰ ਦੀ ਸੁਰੱਖਿਆ ਦਿੱਤੀ ਗਈ ਹੈ। ਕੈਮਰੇ ‘ਚ ਵਿਅਕਤੀ ਦਾ ਚਿਹਰਾ ਜੇਕਰ 70% ਮਿਲ ਜਾਂਦਾ ਹੈ ਤਾਂ ਇਸ ਦਾ ਅਲਾਰਮ ਕੰਟਰੋਲ ਰੂਮ ‘ਚ ਵੱਜੇਗਾ।
ਡਿਪਟੀ ਕਮਿਸ਼ਨਰ ਮਾਥੁਰ ਵਰਮਾ ਨੇ ਕਿਹਾ, “ਇੱਕ ਵਾਰ ਚਿਹਰਾ ਪਛਾਣ ਆ ਜਾਣ ਤੋਂ ਬਾਅਦ ਸਾਫਟਵੇਅਰ ਪੁਲਿਸ ਕੰਟਰੋਲ ਰੂਮ ਨੂੰ ਅਲਰਟ ਕਰ ਦਵੇਗਾ।” ਸੈਂਟ੍ਰਲ ਕੈਮਰਾ ਰੂਮ ‘ਚ ਸਪੈਸ਼ਲ ਸੈੱਲ, ਕ੍ਰਾਇਮ ਬ੍ਰਾਂਚ ਤੇ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਇਨ੍ਹਾਂ ਕੈਮਰਿਆਂ ‘ਤੇ ਨਜ਼ਰ ਰੱਖਣਗੇ।
ਇਸ ਤੋਂ ਇਲਾਵਾ 250 ਕੈਮਰਿਆਂ ਨੂੰ ਰਾਜਪੱਥ ‘ਤੇ ਲਾਇਆ ਗਿਆ ਹੈ। ਇਸ ਸਾਲ ਗਣਤੰਤਰ ਦਿਹਾੜੇ ਦੀ ਪਰੇਡ ਨੂੰ ਲੈ ਕੇ ਭਾਰੀ ਗਿਣਤੀ ‘ਚ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਕਈ ਮੈਟਰੋ ਸਟੇਸ਼ਨਾਂ ਨੂੰ ਵੀ ਬੰਦ ਕੀਤਾ ਗਿਆ ਹੈ।

© 2016 News Track Live - ALL RIGHTS RESERVED