ਰਫ਼ਬਾਰੀ ਵਿੱਚ ਕਰੀਬ 20 ਕਿਲੋਮੀਟਰ ਲੰਮਾ ਸਫ਼ਰ ਤੈਅ ਕਰ ਕੇ ਕੋਲਾਂਗ ਪ੍ਰਿਖਿਆ ਕੇਂਦਰ ਤਕ ਪ੍ਰਸ਼ਨ ਪੱਤਰ ਪਹੁੰਚਾਏ

ਰਫ਼ਬਾਰੀ ਵਿੱਚ ਕਰੀਬ 20 ਕਿਲੋਮੀਟਰ ਲੰਮਾ ਸਫ਼ਰ ਤੈਅ ਕਰ ਕੇ ਕੋਲਾਂਗ ਪ੍ਰਿਖਿਆ ਕੇਂਦਰ ਤਕ ਪ੍ਰਸ਼ਨ ਪੱਤਰ ਪਹੁੰਚਾਏ

ਡੀ:

ਲਾਹੌਲ ਸਪਿਤੀ ਵਿੱਚ ਅਗਲੇ ਹਫ਼ਤੇ ਦੱਸਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ ਹੋਣੇ ਹਨ। ਸਿੱਖਿਆ ਵਿਭਾਗ ਲਈ ਸਕੂਲਾਂ ਤਕ ਸਮੇਂ ਸਿਰ ਪ੍ਰਸ਼ਨ ਪੱਤਰ ਪਹੁੰਚਾਉਣੇ ਵੱਡੀ ਚੁਣੌਤੀ ਬਣਿਆ ਹੋਇਆ ਹੈ। ਭਾਰੀ ਬਰਫ਼ਬਾਰੀ ਵਿੱਚ ਲਗਪਗ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪ੍ਰਸ਼ਨ ਪੱਤਰਾਂ ਨੂੰ ਪ੍ਰੀਖਿਆ ਕੇਂਦਰਾਂ ਤਕ ਪਹੁੰਚਾਉਣਾ ਜਾਨ ਨੂੰ ਖ਼ਤਰੇ ਵਿੱਚ ਪਾਉਣ ਬਰਾਬਰ ਹੈ।
ਇਸ ਦੇ ਤਹਿਤ ਵਿਭਾਗ ਦੀਆਂ ਦੋ ਮਹਿਲਾ ਮੁਲਾਜ਼ਮ ਅੰਗਮੋ ਅਤੇ ਸਰਲਾ ਨੇ ਹਿੰਮਤ ਦਿਖਾਉਂਦਿਆਂ ਸਮੇਂ ਸਿਰ ਬੱਚਿਆਂ ਤਕ ਪ੍ਰਸ਼ਨ ਪੱਤਰ ਪਹੁੰਚਾਉਣ ਵਿੱਚ ਵਿਭਾਗ ਦੀ ਮਦਦ ਕੀਤੀ। ਦੋਵਾਂ ਮਹਿਲਾਵਾਂ ਨੇ ਲਗਪਗ 5 ਤੋਂ 6 ਫੁੱਟ ਦੀ ਬਰਫ਼ਬਾਰੀ ਵਿੱਚ ਕਰੀਬ 20 ਕਿਲੋਮੀਟਰ ਲੰਮਾ ਸਫ਼ਰ ਤੈਅ ਕਰ ਕੇ ਕੋਲਾਂਗ ਪ੍ਰਿਖਿਆ ਕੇਂਦਰ ਤਕ ਪ੍ਰਸ਼ਨ ਪੱਤਰ ਪਹੁੰਚਾਏ। ਉਨ੍ਹਾਂ ਤੋਂ ਇਲਾਵਾ ਵਿਭਾਗ ਦੇ ਹੋਰ ਮੁਲਾਜ਼ਮ ਵੀ ਇਸ ਕੰਮ ਵਿੱਚ ਉਤਸ਼ਾਹ ਦਿਖਾਉਂਦਿਆਂ ਸਮੇਂ ਸਿਰ ਬੱਚਿਆਂ ਨੂੰ ਪ੍ਰਸ਼ਨ ਪੱਤਰ ਪਹੁੰਚਾ ਰਹੇ ਹਨ।
ਹਿਮਾਚਲ ਪ੍ਰਦੇਸ਼ ਰਾਜ ਸਿੱਖਿਆ ਬੋਰਡ ਨੇ 12 ਜ਼ਿਲ੍ਹਾ ਹੈਡਕੁਆਰਟਰਾਂ ਤਕ ਪ੍ਰਸ਼ਨ ਪ੍ਰਤਰ ਪਹੁੰਚਾਉਣੇ ਹਨ ਅਤੇ ਇੱਥੋਂ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਨੂੰ ਅੱਗੇ ਸਬੰਧਿਤ ਪ੍ਰੀਖਿਆ ਕੇਂਦਰਾਂ ਤਕ ਪਹੁੰਚਾਇਆ ਜਾਏਗਾ। ਇਸ ਸਬੰਧੀ ਉੱਚ ਸਿੱਖਿਆ ਵਿਭਾਗ ਦੇ ਡਿਪਟੀ ਨਿਰਦੇਸ਼ਕ ਪ੍ਰੇਮਨਾਥ ਪਰਸ਼ੀਰਾ ਨੇ ਕਿਹਾ ਕਿ ਭਾਰੀ ਬਰਫ਼ਬਾਰੀ ਵਿੱਚ ਪ੍ਰਸ਼ਨ ਪੱਤਰ ਪਹੁੰਚਾਉਣੇ ਨਵੀਂ ਗੱਲ ਨਹੀਂ ਪਰ ਇਸ ਵਾਰ ਮੁਸ਼ਕਲ ਜ਼ਿਆਦਾ ਹੈ।
ਪਹਿਲਾਂ ਉਨ੍ਹਾਂ ਹੈਲੀਕਾਪਟਰ ਦੀ ਮਦਦ ਲੈਣ ਦੀ ਸੋਚੀ ਪਰ ਖਰਾਬ ਮੌਸਮ ਕਰਕੇ ਹੈਲੀਕਾਪਟਰ ਦੀ ਉਡਾਣ ਵੀ ਨਹੀਂ ਭਰੀ ਜਾ ਸਕਦੀ ਸੀ। ਇਸ ਲਈ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਪੈਦਲ ਚੱਲ ਕੇ ਪ੍ਰਸ਼ਨ ਪੱਤਰ ਪਹੁੰਚਾਉਣੇ ਪੈ ਰਹੇ ਹਨ।

© 2016 News Track Live - ALL RIGHTS RESERVED