ਈਦ ਤੋਂ ਲੈ ਕੇ ਆਜ਼ਾਦੀ ਦਿਹਾੜੇ ਤਕ ਵੱਡੀ ਤਬਾਹੀ ਕਰਨ ਦੀ ਯੋਜਨਾ

ਈਦ ਤੋਂ ਲੈ ਕੇ ਆਜ਼ਾਦੀ ਦਿਹਾੜੇ ਤਕ ਵੱਡੀ ਤਬਾਹੀ ਕਰਨ ਦੀ ਯੋਜਨਾ

ਨਵੀਂ ਦਿੱਲੀ:

ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਕਸ਼ਮੀਰੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਹ ਅੱਤਵਾਦੀ ਸੰਗਠਨ ਅਫ਼ਗਾਨ ਲੜਾਕਿਆਂ ਦੀ ਮਦਦ ਲੈਣ ਜਾ ਰਿਹਾ ਹੈ। ਖੁਫੀਆ ਏਜੰਸੀਆਂ ਨੂੰ ਅੱਤਵਾਦੀ ਗਤੀਵਿਧੀਆਂ ਬਾਰੇ ਜੋ ਇਨਪੁਟ ਮਿਲੇ ਹਨ ਉਨ੍ਹਾਂ ‘ਚ ਸਾਫ਼ ਹੈ ਕਿ ਈਦ ਤੋਂ ਲੈ ਕੇ ਆਜ਼ਾਦੀ ਦਿਹਾੜੇ ਤਕ ਵੱਡੀ ਤਬਾਹੀ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ।
ਅੱਤਵਾਦੀ ਖ਼ਾਸਕਰ ਭਾਰਤੀ ਅਦਾਰਿਆਂ ਅਤੇ ਟ੍ਰਾਂਸਪੋਰਟ ਨੈਟਵਰਕ ਨੂੰ ਤਬਾਹ ਕਰਨਾ ਚਾਹੁੰਦੇ ਹਨ। ਖੁਫੀਆ ਏਜੰਸੀਆਂ ਨੇ ਜੋ ਦਸਤਾਵੇਜ਼ ਜਾਰੀ ਕੀਤੇ ਹਨ ਉਨ੍ਹਾਂ ਤੋਂ ਸਾਫ਼ ਹੈ ਕਿ ਈਦ ਮੌਕੇ ਗੜਬੜੀ ਕਰਨ ਦਾ ਜ਼ਿੰਮਾ ਪਾਕਿਸਤਾਨ ਨੇ ਆਈਐਸਆਈਐਸ ਲੜਾਕਿਆਂ ਨੂੰ ਦਿੱਤੀ ਹੈ। ਏਜੰਸੀਆਂ ਦੀ ਇਨਪੁਟ ਮੁਤਾਬਕ ਅੱਤਵਾਦੀਆਂ ਦਾ ਮਕਸਦ ਸਾਫ਼ ਹੈ ਕਿ ਕਿਸੇ ਵੀ ਤਰ੍ਹਾਂ ਕਿਤੇ ਵੀ ਭਾਰਤ ‘ਚ ਤਬਾਹੀ ਫੈਲਾਓ।
ਅੱਤਵਾਦੀਆਂ ਦੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ। ਜਿਸ ਨਾਲ ਦੇਸ਼ ਦੀ ਸ਼ਾਂਤੀ ਭੰਗ ਕੀਤੀ ਜਾਵੇ। ਈਦ ਅਤੇ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

© 2016 News Track Live - ALL RIGHTS RESERVED