ਅਮਰੀਕੀ ਸਰਕਾਰ ਸਕੂਲਾਂ ‘ਚ ਸਟਾਫ ਨੂੰ ਸੁਰੱਖਿਆ ਲਈ ਬੰਦੂਕ ਰੱਖਣਾ ਜ਼ਰੂਰੀ ਕਰ ਸਕਦੀ ਹੈ

ਅਮਰੀਕੀ ਸਰਕਾਰ ਸਕੂਲਾਂ ‘ਚ ਸਟਾਫ ਨੂੰ ਸੁਰੱਖਿਆ ਲਈ ਬੰਦੂਕ ਰੱਖਣਾ ਜ਼ਰੂਰੀ ਕਰ ਸਕਦੀ ਹੈ

ਵਾਸਿੰਗਟਨ:

ਅਮਰੀਕੀ ਸਰਕਾਰ ਸਕੂਲਾਂ ‘ਚ ਹੋ ਰਹੀ ਗੋਲੀਬਾਰੀ ਦੀ ਘਟਨਾਵਾਂ ਦੇ ਮੱਦੇਨਜ਼ਰ ਜਲਦੀ ਹੀ ਸਟਾਫ ਨੂੰ ਸੁਰੱਖਿਆ ਲਈ ਬੰਦੂਕ ਰੱਖਣਾ ਜ਼ਰੂਰੀ ਕਰ ਸਕਦੀ ਹੈ। ਰਾਸ਼ਟਪਤੀ ਡੋਨਾਲਡ ਟਰੰਪ ਵੱਲੋਂ ਬਣਾਈ ਕਮੇਟੀ ਨੇ ਇਸ ਸਬੰਧੀ ਸਰਕਾਰ ਨੂੰ ਸੁਝਾਅ ਦਿੱਤੇ ਹਨ। ਇਸ ‘ਚ ਸਕੂਲਾਂ ਦੀ ਸੁਰੱਖਿਆ ਲਈ ਸੇਵਾਮੁਕਤ ਸੈਨਿਕਾਂ ਤੇ ਪੁਲਿਸ ਵਾਲਿਆਂ ਨੂੰ ਤਾਇਨਾਤ ਕਰਨ ਦੀ ਗੱਲ ਵੀ ਕੀਤੀ ਗਈ ਹੈ।
ਅਮਰੀਕਾ ਦੇ ਫਲੋਰੀਡਾ ਦੇ ਸਕੂਲ ‘ਚ ਇਸੇ ਸਾਲ ਫਰਵਰੀ ‘ਚ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ‘ਚ 17 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸੀ। ਇਸ ਤੋਂ ਬਾਅਦ ਪੂਰੇ ਅਮਰੀਕਾ ‘ਚ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੁਝ ਕਦਮ ਚੁੱਕਣ ਦੀ ਮੰਗ ਕੀਤੀ ਗਈ ਸੀ। ਟਰੰਪ ਨੇ ਇਸ ਤੋਂ ਬਾਅਦ ਫੈਡਰਲ ਕਮਿਸ਼ਨ ਬਣਾਇਆ ਸੀ।
ਅਮਰੀਕਾ ਦੇ ਸਿੱਖਿਆ ਮੰਤਰੀ ਬੇਟਸੀ ਡੇਵੋਸ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਨੇ ਸਕੂਲਾਂ ਦੀ ਸੁਰੱਖਿਆ ‘ਤੇ ਰਿਪੋਰਟ ਤਿਆਰ ਕੀਤੀ ਹੈ। ਇਸ ‘ਚ ਦੂਰ ਦਰਾਜ ਵਾਲੇ ਸਕੂਲਾਂ ਦੇ ਸਟਾਫ ਨੂੰ ਦੋ ਬੰਦੂਕਾਂ ਰੱਖਣ ਨੂੰ ਕਿਹਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਰਿਪੋਰਟ ‘ਚ ਬੰਦੂਕ ਖਰੀਦਣ ਲਈ ਉਮਰ ਦੀ ਸੀਮਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪੈਨਲ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਹਥਿਆਰ ਅਕਸਰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਮਿਲਦੇ ਹਨ।

© 2016 News Track Live - ALL RIGHTS RESERVED