ਹਾਰ ਦੀ ਕੀਮਤ 300 ਕਰੋੜ ਰੁਪਏ

ਹਾਰ ਦੀ ਕੀਮਤ 300 ਕਰੋੜ ਰੁਪਏ

ਨਵੀਂ ਦਿੱਲੀ:

ਭਾਰਤ ਦੇ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਨਾਲ ਹੋਇਆ ਹੈ। 9 ਮਾਰਚ ਨੂੰ ਹੋਏ ਇਸ ਵਿਆਹ ‘ਚ ਦੇਸ਼-ਵਿਦੇਸ਼ ਦੇ ਵੱਡੇ-ਵੱਡੇ ਲੋਕਾਂ ਨੇ ਸ਼ਿਰਕਤ ਕੀਤੀ ਸੀ। ਆਕਾਸ਼ ਦਾ ਵਿਆਹ ਗੁਜਰਾਤੀ ਰੀਤਾਂ ਮੁਤਾਬਕ ਹੋਇਆ ਹੈ।
ਇਸ ਵਿਆਹ ਦੀ ਚਰਚਾ ਪੂਰੀ ਦੁਨੀਆ ‘ਚ ਹੋਈ ਸੀ। ਇਸ ਮੌਕੇ ਦੇ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਛਾਏ ਸੀ। ਹੁਣ ਵੀ ਸੋਸ਼ਲ ਮੀਡੀਆ ਇਸ ਵਿਆਹ ਦੀ ਤਸਵੀਰਾਂ ਨਾਲ ਭਰੀਆ ਹੋਇਆ ਹੈ। ਅੰਬਾਨੀਆਂ ਨੇ ਇਸ ਵਿਆਹ ‘ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ।
ਅਜਿਹੇ ‘ਚ ਨੀਤਾ ਅੰਬਾਨੀ ਕਿਵੇਂ ਪਿੱਛੇ ਰਹਿ ਸਕਦੀ ਸੀ। ਉਸ ਨੇ ਆਪਣੀ ਨੂੰਹ ਦੀ ਮੂੰਹ ਦਿਖਾਈ ਮੌਕੇ ਖਾਸ ਤੋਹਫਾ ਦਿੱਤਾ। ਖ਼ਬਰਾਂ ਨੇ ਕਿ ਨੀਤਾ ਨੇ ਸ਼ਲੋਕਾ ਨੂੰ ਹੀਰਿਆਂ ਦਾ ਹਾਰ ਦਿੱਤਾ ਹੈ ਜਿਸ ਨੂੰ ਚੁਣਨ ‘ਚ ਉਸ ਨੇ ਕਾਫੀ ਸਮਾਂ ਲਿਆ ਸੀ। ਹੈਰਾਨੀ ਵਾਲੀ ਗੱਲ ਹੈ ਹਾਰ ਦੀ ਕੀਮਤ। Womanseara ਦੀ ਰਿਪੋਰਟ ਮੁਤਾਬਕ ਹਾਰ ਦੀ ਕੀਮਤ 300 ਕਰੋੜ ਰੁਪਏ ਹੈ।

© 2016 News Track Live - ALL RIGHTS RESERVED