ਪ੍ਰਿਅੰਕਾ ਨੇ ਲੋਕਾਂ ਨੂੰ ਆਡੀਓ ਮੈਸੇਜ ਦਿੱਤਾ

ਪ੍ਰਿਅੰਕਾ ਨੇ ਲੋਕਾਂ ਨੂੰ ਆਡੀਓ ਮੈਸੇਜ ਦਿੱਤਾ

ਨਵੀਂ ਦਿੱਲੀ:

ਹਾਲ ਹੀ ‘ਚ ਪ੍ਰਿਅੰਕਾ ਗਾਂਧੀ ਨੇ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅੱਜ ਯਾਨੀ 11 ਫਰਵਰੀ ਨੂੰ ਪ੍ਰਿਅੰਕਾ ਜਨਰਲ ਸਕਤੱਰ ਬਣਨ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਜਾ ਰਹੀ ਹੈ। ਜਿਸ ਤੋਂ ਪਹਿਲਾਂ ਪ੍ਰਿਅੰਕਾ ਨੇ ਲੋਕਾਂ ਨੂੰ ਆਡੀਓ ਮੈਸੇਜ ਦਿੱਤਾ ਹੈ। ਜਿਸ ‘ਚ ਉਸ ਨੇ ਲੋਕਾਂ ਨੂੰ ਉਸ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਨੌਜਵਾਨ ਨੇਤਾ ਜਯੋਤੀਰਾਦਿੱਤਿਆ ਸਿੰਧੀਆ ਵੀ ਇਸ ਰੋਡ ਸ਼ੋਅ ਵਿੱਚ ਸ਼ਿਰਕਤ ਕਰਨਗੇ।
ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਲੋਕਾਂ ਤਕ ਪਹੁੰਚਣ ਦਾ ਨਵਾਂ ਤਰੀਕਾ ਅਪਣਾਇਆ ਹੈ, ਜਿਸ ‘ਚ ਯੂਪੀ ਦੇ 60 ਲੱਖ ਫ਼ੋਨ ਕਾਲਸ ‘ਤੇ ਲੋਕਾਂ ਨੂੰ ਪ੍ਰਿਅੰਕਾ ਤੇ ਜਯੋਤੀਰਾਦਿੱਤੀਆ ਸਿੰਧੀਆ ਦਾ ਆਡੀਓ ਮੈਸੇਜ ਸੁਣਾਇਆ ਹੈ। ਇਸ ‘ਚ 30 ਲੱਖ ਕਾਲ ਪੂਰਬੀ ਯੂਪੀ ਤੇ 30 ਲੱਖ ਪੱਛਮੀ ਯੂਪੀ ਦੇ ਖੇਤਰਾਂ ‘ਚ ਕੀਤੀ ਗਈ।
ਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਲਈ ਅੱਜ ਦਾ ਦਿਨ ਕਿਸੇ ਇਤਿਹਾਸਕ ਦਿਨ ਤੋਂ ਘੱਟ ਨਹੀਂ ਰਹਿਣ ਵਾਲਾ। ਕਿਉਂਕਿ ਇੰਦਰਾ ਗਾਂਧੀ ਦੀ ਪੋਤੀ ਅਤੇ ਰਾਜੀਵ ਗਾਂਧੀ ਦੀ ਧੀ ਰਾਜਨੀਤੀ ‘ਚ ਆਪਣਾ ਪਹਿਲਾ ਕਦਮ ਪੁੱਟਣ ਜਾ ਰਹੀ ਹੈ। ਹੁਣ ਤਕ ਉਹ ਰਾਹੁਲ ਗਾਂਧੀ ਲਈ ਪ੍ਰਚਾਰ ਕਰਦੀ ਨਜ਼ਰ ਆਈ ਹੈ ਪਰ ਅੱਜ ਪ੍ਰਿਅੰਕਾ ਦੀ ਖੁਦ ਦੀ ਅਗਨੀ ਪ੍ਰੀਖਿਆ ਹੈ।
ਜਨਰਲ ਸਕਤਰ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਪ੍ਰਿਅੰਕਾ ਯੂਪੀ ਦੀ ਰਾਜਧਾਨੀ ਲਖਨਊ ‘ਚ ਚਾਰ ਘੰਟੇ ਦਾ ਰੋਡ ਸ਼ੋਅ ਕਰਨ ਵਾਲੀ ਹੈ। ਜਿਸ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਪ੍ਰਿਅੰਕਾ ਦਾ ਰੋਡ ਸ਼ੋਅ ਲਖਨਊ ਹਵਾਈ ਅੱਡੇ ਤੋਂ ਸ਼ੁਰੂ ਹੋਵੇਗਾ। ਜਿਸ ਦੀ ਦੂਰੀ 15 ਕਿਲੋਮੀਟਰ ਨਿਰਧਾਰਿਤ ਕੀਤੀ ਗਈ ਹੈ।ਇਸ ਦੌਰਾਨ ਪ੍ਰਿਅੰਕਾ ਦਾ 43 ਥਾਂਵਾਂ ‘ਤੇ ਸਵਾਗਤ ਕੀਤਾ ਜਾਣਾ ਹੈ। ਰੋਡ ਸ਼ੋਅ ਤੋਂ ਬਾਅਦ ਲਾਲ ਬਾਗ ਗਰਲਸ ਇੰਟਰ ਕਾਲਜ ‘ਚ ਪ੍ਰਿੰਅਕਾ ਜਨਸਭਾ ਵੀ ਕਰੇਗੀ। ਪ੍ਰਿਅੰਕਾ 15 ਫਰਵਰੀ ਦੀ ਸਵੇਰ ਵਾਪਸ ਦਿੱਲੀ ਆਵੇਗੀ। ਪ੍ਰਿਅੰਕਾ ਦੇ ਰੋਡ ਸ਼ੋਅ ਤੋਂ ਪਹਿਲਾਂ ਲਖਨਊ ਵਿੱਚ ਵੱਡੇ ਪੱਧਰ 'ਤੇ ਪੋਸਟਰ ਲਾ ਕੇ ਸੜਕਾਂ ਭਰ ਦਿੱਤੀਆਂ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਪ੍ਰਿਅੰਕਾ ਦਾ ਇਹ ਰੋਡ ਸ਼ੋਅ ਕਿੰਨਾ ਕੁ ਅਸਰਦਾਰ ਰਹਿਣ ਵਾਲਾ ਹੈ।

© 2016 News Track Live - ALL RIGHTS RESERVED