ਰੇਲਵੇ ‘ਚ 4,00,000 ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ

Jan 24 2019 02:52 PM
ਰੇਲਵੇ ‘ਚ 4,00,000 ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ

ਨਵੀਂ ਦਿੱਲੀ:

ਰੇਲ ਮੰਤਰੀ ਪਿਯੂਸ਼ ਗੋਇਲ ਨੇ ਅੱਜ ਰੇਲਵੇ ‘ਚ ਨੌਕਰੀ ਦੀ ਖੁਆਇਸ਼ ਰੱਖਣ ਵਾਲ਼ਿਆ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰੇਲਵੇ ‘ਚ ਆਰਥਿਕ ਤੌਰ ‘ਤੇ ਪਿਛੜੇਪਨ ਦੇ ਆਧਾਰ ‘ਤੇ 10% ਰਾਖਵਾਂਕਰਨ ਲਾਗੂ ਕਰ ਦਾ ਐਲਾਨ ਕੀਤਾ ਹੈ।
ਰੇਲ ਮੰਤਰੀ ਨੇ ਕਿਹਾ ਕਿ ਉਹ ਅਗਲੇ ਦੋ ਸਾਲ ‘ਚ ਰੇਲਵੇ ‘ਚ 4,00,000 ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਦੇ ਹਨ। ਰੇਲ ਮੰਤਰੀ ਦੀ ਮੰਨੀਏ ਤਾਂ ਮੌਜੂਦਾ ਡੇਢ ਲੱਖ ਅਹੁਦਿਆਂ ਦੀ ਭਰਤੀ ਦੀ ਮੁਹਿਮ ਨੂੰ ਮਿਲਾ ਕੇ ਅਗਲੇ ਦੋ ਸਾਲ ‘ਚ ਕਰੀਬ-ਕਰੀਬ ਢਾਈ ਲੱਖ ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਰਥਿਕ ਪਿਛੜੇਪਨ ਦੇ ਆਧਾਰ ‘ਤੇ ਦਿੱਤਾ ਜਾਣ ਵਾਲਾ ਰਾਖਵਾਂਕਰਨ ਐਸਸੀ/ਐਸਟੀ ਤੇ ਓਬੀਸੀ ਨੂੰ ਮਿਲਣ ਵਾਲੇ ਕੋਟੇ ਤੋਂ ਵੱਖਰਾ ਹੋਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਗੋਇਲ ਨੇ ਕਿਹਾ ਕਿ ਰੇਲਵੇ ‘ਚ ਦੋ ਲੱਖ 30 ਹਜ਼ਾਰ ਆਸਾਮੀਆਂ ਨਿਕਲਣਗੀਆਂ। ਰੇਲਵੇ ‘ਚ ਅਜੇ ਇੱਕ ਲੱਖ 32 ਹਜ਼ਾਰ ਅਹੁਦੇ ਖਾਲੀ ਹਨ। ਦੋ ਸਾਲਾਂ ‘ਚ ਇੱਕ ਲੱਖ ਹੋਰ ਕਰਮਚਾਰੀ ਰਿਟਾਇਰ ਹੋ ਰਹੇ ਹਨ। ਇਸ ਆਧਾਰ ‘ਤੇ ਰੇਲਵੇ ਦੋ ਸਾਲਾਂ ‘ਚ ਚਾਰ ਲੱਖ ਦੇ ਕਰੀਬ ਭਰਤੀਆਂ ਕਰੇਗਾ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED