ਮਹੀਨਾਵਾਰ ਇੱਕ ਲੱਖ 60 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਂਦੀ

ਮਹੀਨਾਵਾਰ ਇੱਕ ਲੱਖ 60 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਂਦੀ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੂਜੀ ਵਾਰ ਕੁਰਸੀ ਸੰਭਾਲ ਰਹੇ ਹਨ। ਕਈ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਆਖ਼ਰ ਪੀਐਮ ਮੋਦੀ ਤਨਖ਼ਾਹ ਕਿੰਨੀ ਲੈਂਦੇ ਹਨ। ਦਰਅਸਲ ਕਿਸੇ ਵੀ ਸਾਂਸਦ ਨੂੰ ਉਸ ਦੀ ਤਨਖ਼ਾਹ ਤੇ ਭੱਤਾ ਮੈਂਬਰ ਆਫ ਪਾਰਲੀਮੈਂਟ ਐਕਟ 1954 ਤਹਿਤ ਦਿੱਤਾ ਜਾਂਦਾ ਹੈ। ਇਸ ਐਕਟ ਤਹਿਤ ਸਮੇਂ-ਸਮੇਂ 'ਤੇ ਇਸ ਦੇ ਨਿਯਮ ਬਦਲਦੇ ਵੀ ਰਹਿੰਦੇ ਹਨ।
ਇਸ ਕਾਨੂੰਨ ਤਹਿਤ ਮਾਸਿਕ ਤਨਖ਼ਾਹ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ ਵੱਖ-ਵੱਖ ਭੱਤਿਆਂ ਦੇ ਮਾਧਿਅਮ ਤੋਂ ਅਧਿਕਾਰਤ ਖ਼ਰਚਿਆਂ ਲਈ ਮੁਆਵਜ਼ਾ ਦਿੱਤਾ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਨਖ਼ਾਹ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਨੂੰ ਮਹੀਨਾਵਾਰ ਇੱਕ ਲੱਖ 60 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਕਈ ਸਰਕਾਰੀ ਭੱਤੇ ਤੇ ਹੋਰ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਦੀ ਮਾਸਿਕ ਤਨਖ਼ਾਹ 1.6 ਲੱਖ ਰੁਪਏ ਹੈ। ਪੀਐਮ ਦੀ ਬੇਸਿਕ ਤਨਖ਼ਾਹ 50 ਹਜ਼ਾਰ ਰੁਪਏ ਹੁੰਦੀ ਹੈ ਜਦਕਿ ਸੁਮਪਟੁਅਰੀ ਅਲਾਊਂਸ 3 ਹਜ਼ਾਰ ਰੁਪਏ ਮਿਲਦਾ ਹੈ। ਇਸ ਦੇ ਇਲਾਵਾ 62 ਹਜ਼ਾਰ ਰੁਪਏ ਡੇਅਲੀ ਅਲਾਊਂਸ ਤੇ 45 ਹਜ਼ਾਰ ਰੁਪਏ ਕਾਨਸਟੀਚੁਐਂਸੀ ਅਲਾਊਂਸ ਵਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪੀਐਮ ਨੂੰ ਇੱਕ ਸਪੈਸ਼ਲ ਜੈਟ, ਐਸਪੀਜੀ ਸੁਰੱਖਿਆ ਘੇਰਾ ਤੇ ਨਿੱਜੀ ਸਟਾਪ ਆਦਿ ਦੀਆਂ ਸਹੂਲਤਾਂ ਵੀ ਮਿਲਦੀਆਂ ਹਨ।

© 2016 News Track Live - ALL RIGHTS RESERVED