ਦੇਸ਼ ਦੇ ਸਰਕਾਰੀ ਹਸਪਤਾਲਾਂ 'ਚ ਅਣਮਿਥੇ ਸਮੇਂ ਲਈ ਹੜਤਾਲ

ਦੇਸ਼ ਦੇ ਸਰਕਾਰੀ ਹਸਪਤਾਲਾਂ 'ਚ ਅਣਮਿਥੇ ਸਮੇਂ ਲਈ ਹੜਤਾਲ

ਨਵੀਂ ਦਿੱਲੀ:

ਅੱਜ ਤੋਂ ਜੇਕਰ ਤੁਸੀਂ ਹਸਪਤਾਲ ਜਾ ਰਹੇ ਹੋ ਤਾਂ ਤੁਹਾਨੂੰ ਇਲਾਜ ‘ਚ ਕੁਝ ਪ੍ਰੇਸ਼ਾਨੀ ਹੋ ਸਕਦੀ ਹੈ। ਖਾਸ ਕਰ ਕਿਸੇ ਸਰਕਾਰੀ ਹਸਪਤਾਲ ‘ਚ ਕਿਉਂਕਿ ਵੀਰਵਾਰ ਨੂੰ ਦਿੱਲੀ ਦੇ ਏਮਜ਼, ਸਫਦਰਜੰਗ, ਰਾਮ ਮਨੋਹਰ ਲੋਹੀਆ, ਲੇਡੀ ਹਾਰਡਿੰਗ ਜਿਹੇ ਸਰਕਾਰੀ ਹਸਪਤਾਲਾਂ ‘ਚ ਰੈਜੀਡੈਂਟ ਡਾਕਟਰ ਹੜਤਾਲ ‘ਤੇ ਹਨ। ਇਹ ਹੜਤਾਲ ਇੱਕ ਦਿਨ ਜਾਂ ਦੋ ਦਿਨ ਦੀ ਨਹੀਂ ਸਗੋਂ ਅਣਮਿਥੇ ਸਮੇਂ ਲਈ ਹੈ।
ਵੱਖ-ਵੱਖ ਰੈਜੀਡੈਂਟ ਡਾਕਟਰਾਂ ਦੀ ਐਸੋਸ਼ੀਏਸ਼ਨ ਨੇ ਹਾਲ ਹੀ ‘ਚ ਪਾਸ ਹੋਏ ਨੈਸ਼ਨਲ ਮੈਡੀਕਲ ਬਿੱਲ ਦਾ ਵਿਰੋਧ ਕਰਨ ਲਈ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹਨ ਉਹ ਕਾਰਨ ਜਿਨ੍ਹਾਂ ਕਰਕੇ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ।
1. ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਹੋਣ ਤੋਂ ਬਾਅਦ ਹੁਣ ਐਮਬੀਬੀਐਸ ਪਾਸ ਕਰਨ ਤੋਂ ਬਾਅਦ ਵੀ ਪ੍ਰੈਕਟਿਸ ਲਈ ਟੈਸਟ ਦੇਣਾ ਪਵੇਗਾ।
2. ਇਸ ਬਿੱਲ ਦੇ ਪਾਸ ਤੋਂ ਬਾਅਦ ਸੈਕਸ਼ਨ 32 ‘ਚ 3.5 ਲੱਖ ਨੌਨ ਮੈਡੀਕਲ ਸ਼ਖ਼ਸਾਂ ਨੂੰ ਲਾਈਸੈਂਸ ਦੇ ਕੇ ਹਰ ਤਰ੍ਹਾਂ ਦੀ ਦਵਾਈ ਲਿਖਣ ਤੇ ਇਲਾਜ ਕਰਨ ਦਾ ਕਾਨੂੰਨੀ ਅਧਿਕਾਰ ਮਿਲ ਸਕਦਾ ਹੈ।
3. 50% ਸੀਟਾਂ ‘ਤੇ ਕਾਲਜ ਨੂੰ ਫੀਸ ਤੈਅ ਕਰਨ ਦਾ ਅਧਿਕਾਰ ਹੋਵੇਗਾ। ਡਾਕਟਰ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਇਸ ਨਾਲ ਫੀਸ ਵਧੇਗੀ ਤੇ ਗਰੀਬ ਪੜ੍ਹ ਨਹੀਂ ਸਕੇਗਾ।
4. ਐਨਐਮਸੀ ਬਿੱਲ ਪਾਸ ਹੁੰਦਾ ਹੈ ਤਾਂ ਸੈਕਸ਼ਨ 8 ਤਹਿਤ ਸਰਕਾਰ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਇਸ ਦਾ ਸੈਕਰੇਟਰੀ ਤੇ ਬਾਕੀ ਅਹੁਦਿਆਂ ‘ਤੇ ਨਿਯੁਕਤੀ ਕਰੇਗੀ, ਯਾਨੀ ਗਵਰਨਿੰਗ ਬਾਡੀ ‘ਚ ਕੋਈ ਡਾਕਟਰ ਨਹੀਂ ਹੋਵੇਗਾ।
ਹੁਣ ਜਾਣੋ ਇਸ ਬਿੱਲ ਦੇ ਵਿਰੋਧ ‘ਚ ਕਿਹੜੀ-ਕਿਹੜੀ ਐਸੋਸੀਏਸ਼ਨ ਇਸ ਦੇ ਵਿਰੋਧ ‘ਚ ਹੜਤਾਲ ਕਰ ਰਹੇ ਹਨ।
1. ਦਿੱਲੀ ਦੇ ਏਮਜ਼ ਦੀ ਰੈਜੀਡੈਂਟ ਡਾਕਟਰਸ ਐਸੋਸੀਏਸ਼ਨ ਇੱਕ ਅਗਸਤ ਤੋਂ ਸਾਰੀਆਂ ਸੇਵਾਵਾਂ ‘ਚ ਹੜਤਾਲ ਦਾ ਨੋਟਿਸ ਜਾਰੀ ਕਰ ਚੁੱਕੀ ਹੈ।
2. ਉਧਰ ਫੈਡਰੇਸ਼ਨ ਆਫ਼ ਰੈਜੀਡੈਂਟ ਡਾਕਟਰਸ ਐਸੋਸੀਏਸ਼ਨ ਦੇ ਨਾਲ ਕਰੀਬ 8-12 ਹਜ਼ਾਰ ਡਾਕਟਰ ਹਨ।
3. ਯੁਨਾਈਟਿਡ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਨੇ ਵੀ ਹੜਤਾਲ ਦਾ ਨੋਟਿਸ ਦਿੱਤਾ ਹੈ।
4. ਇਸ ਤੋਂ ਇਲਵਾ ਦੇਸ਼ ਦੇ ਹੋਰਨਾਂ ਸੂਬਿਆਂ ਤੇ ਡਾਕਟਰ ਐਸੋਸੀਏਸ਼ਨ ਵੱਲੋਂ ਹੜਤਾਲ ਨੂੰ ਸਮਰਥਨ ਮਿਲ ਰਿਹਾ ਹੈ।

© 2016 News Track Live - ALL RIGHTS RESERVED