ਹੰਗਾਮੀ ਹਾਲਤ ਵਿੱਚ ਚੇਨਈ ਹਵਾਈ ਅੱਡੇ 'ਤੇ ਉਤਾਰਿਆ ਗਿਆ ਪ੍ਰਾਈਵੇਟ ਜਹਾਜ਼

ਹੰਗਾਮੀ ਹਾਲਤ ਵਿੱਚ ਚੇਨਈ ਹਵਾਈ ਅੱਡੇ 'ਤੇ ਉਤਾਰਿਆ ਗਿਆ ਪ੍ਰਾਈਵੇਟ ਜਹਾਜ਼

ਚੇਨਈ:

ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਪ੍ਰਾਈਵੇਟ ਜਹਾਜ਼ ਕੰਪਨੀ ਦੀ ਉਡਾਣ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਅਸਮਾਨ ਵਿੱਚ ਉਡਾਣ ਵਿੱਚੋਂ ਚੰਗਿਆੜੀ ਨਿਕਲਣ ਬਾਅਦ ਇਸ ਨੂੰ ਹੰਗਾਮੀ ਹਾਲਤ ਵਿੱਚ ਚੇਨਈ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਸਾਰੇ 170 ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ।
ਏਅਰਪੋਟਰ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜਦੋਂ ਭਾਰਤੀ ਹਵਾਈ ਖੇਤਰ ਵਿੱਚ ਸੀ ਤਾਂ ਪਾਇਲਟ ਨੂੰ ਜਹਾਜ਼ ਵਿੱਚੋਂ ਚੰਗਿਆੜੇ ਨਿਕਲੇ ਦਿਖਾਈ ਦਿੱਤੇ। ਇਸ ਦੇ ਬਾਅਦ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਲਈ ਚੇਨਈ ਹਵਾਈ ਅੱਡੇ ਨਾਲ ਸੰਪਰਕ ਕੀਤਾ। ਉੱਥੋਂ ਪਾਇਲਟ ਨੂੰ ਜਹਾਜ਼ ਉਤਾਰਨ ਦੀ ਮਨਜ਼ੂਰੀ ਮਿਲ ਗਈ ਤੇ ਫਾਇਰ ਅਧਿਕਾਰੀਆਂ ਨੂੰ ਵੀ ਤਿਆਰ ਰੱਖਿਆ ਗਿਆ।
ਯਾਤਰੀਆਂ ਨੂੰ ਬਾਅਦ ਵਿੱਚ ਸ਼ਹਿਰ ਦੇ ਹੋਟਲਾਂ ਵਿੱਚ ਟਹਿਰਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਸ਼ੀਅਨ ਜਹਾਜ਼ ਵਿੱਚ ਆਈ ਖਰਾਬੀ ਦਾ ਪਤਾ ਲਾ ਰਹੇ ਹਨ। ਜੇ ਇਸ ਜਹਾਜ਼ ਨੂੰ ਕਲੀਅਰੈਂਸ ਨਾ ਮਿਲੀ ਤਾਂ ਕਿਸੇ ਹੋਰ ਜਹਾਜ਼ ਨੂੰ ਭੇਜਿਆ ਜਾ ਸਕਦਾ ਹੈ।

© 2016 News Track Live - ALL RIGHTS RESERVED