ਪਾਕਿਸਤਾਨ ਭਾਰਤ ਦਾ ਪਾਇਲਟ ਵਾਪਸ ਕਰਨ ਲਈ ਰਾਜ਼ੀ

ਪਾਕਿਸਤਾਨ ਭਾਰਤ ਦਾ ਪਾਇਲਟ ਵਾਪਸ ਕਰਨ ਲਈ ਰਾਜ਼ੀ

ਨਵੀਂ ਦਿੱਲੀ:

ਪਾਕਿਸਤਾਨੀ ਭਾਰਤ ਦਾ ਪਾਇਲਟ ਵਾਪਸ ਕਰਨ ਲਈ ਰਾਜ਼ੀ ਹੋ ਗਿਆ ਜਾਪਦਾ ਹੈ। ਮੀਡੀਆ ਦੇ ਹਵਾਲੇ ਤੋਂ ਵੱਡੀ ਖ਼ਬਰ ਆਈ ਹੈ ਕਿ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੁਤਾਬਕ ਉਹ ਪਾਇਲਟ ਵਾਪਸ ਕਰ ਦੇਣਗੇ ਪਰ ਜੇਕਰ ਭਾਰਤ ਹਮਲਾਵਰ ਰੁਖ਼ ਤੋਂ ਪਿੱਛੇ ਹਟਦਾ ਹੈ। ਤਣਾਅ ਕਾਰਨ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।
ਪਾਕਿ ਮੀਡੀਆ ਮੁਤਾਬਕ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਭਾਰਤੀ ਹਮਰੁਤਬਾ ਨਰੇਂਦਰ ਮੋਦੀ ਨਾਲ ਇਸ ਮਾਮਲੇ 'ਤੇ ਟੈਲੀਫ਼ੋਨ ਰਾਹੀਂ ਗੱਲਬਾਤ ਕਰਨ ਲਈ ਰਾਜ਼ੀ ਹਨ। ਉੱਧਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੀ ਇਸ ਪਹਿਲ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਖ਼ਬਰ ਏਜੰਸੀ ਏਐਨਆਈ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਕੰਧਾਰ ਹਵਾਈ ਜਹਾਜ਼ ਅਗ਼ਵਾ ਕਾਂਡ ਵਾਲਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਬਗ਼ੈਰ ਸ਼ਰਤ ਉਨ੍ਹਾਂ ਦਾ ਪਾਇਲਟ ਵਾਪਸ ਕਰੇ ਤੇ ਉਸ ਨਾਲ ਮਨੁੱਖੀ ਵਤੀਰਾ ਕੀਤਾ ਜਾਣਾ ਚਾਹੀਦਾ ਹੈ।

© 2016 News Track Live - ALL RIGHTS RESERVED