ਲੀਡਰ ਆਫ਼ ਹਾਊਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਲੀਡਰ ਆਫ਼ ਹਾਊਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਨਵੀਂ ਦਿੱਲੀ:

ਬੀਜੇਪੀ ਨੇ ਲੋਕ ਸਭਾ ਤੇ ਰਾਜ ਸਭਾ ‘ਚ ਆਪਣੇ ਨੇਤਾਵਾਂ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਸੰਸਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਹੋ ਗਿਆ ਹੈ। ਇਸ ਤਹਿਤ ਲੀਡਰ ਆਫ਼ ਹਾਊਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੀ ਬਣੇ ਰਹਿਣਗੇ।
ਇਨ੍ਹਾਂ ਤੋਂ ਇਲਾਵਾ ਰਾਜਨਾਥ ਸਿੰਘ ਲੋਕ ਸਭਾ ‘ਚ ਉੱਪ ਨੇਤਾ ਹੋਣਗੇ ਜਦਕਿ ਰਾਜ ਸਭਾ ‘ਚ ਥਾਰਵਚੰਦ ਗਹਿਲੋਤ ਨੇਤਾ ਹੋਣਗੇ। ਪਿਊਸ਼ ਗੋਇਲ ਨੂੰ ਰਾਜ ਸਭਾ ’ਚ ਉੱਪ ਨੇਤਾ ਬਣਾਇਆ ਗਿਆ ਹੈ। ਸਰਕਾਰ ਵੱਲੋਂ ਪ੍ਰਹਲਾਦ ਜੋਸ਼ੀ ਚੀਫ ਵਿਪ੍ਹ ਹੋਣਗੇ। ਅਰਜੁਨ ਮੇਘਵਾਲ ਡਿਪਟੀ ਚੀਫ ਵਿਪ੍ਹ ਹੋਣਗੇ। ਇਸ ਤੋਂ ਇਲਾਵਾ ਵੀ ਮੁਰਲੀਧਰਨ ਰਾਜ ਸਭਾ ਦੇ ਡਿਪਟੀ ਚੀਫ ਵਿਪ੍ਹ ਹੋਣਗੇ।
ਲੋਕ ਸਭਾ ‘ਚ ਭਾਜਪਾ ਦਾ ਚੀਫ ਵਿਪ੍ਹ ਸੰਜੇ ਜਸਵਾਲ ਨੂੰ ਬਣਾਇਆ ਗਿਆ ਹੈ ਜਦਕਿ ਨਾਰਾਇਣ ਲਾਲ ਪੰਚਾਰਿਆ ਰਾਜ ਸਭਾ ‘ਚ ਬੀਜੇਪੀ ਵੱਲੋਂ ਚੀਫ ਵਿਪ੍ਹ ਬਣਾਏ ਗਏ ਹਨ। ਲੋਕ ਸਭਾ ‘ਚ ਪਾਰਲੀਮੈਂਟਰੀ ਪਾਰਟੀ ਦੇ ਸਕਤਰ ਗਣੇਸ਼ ਸਿੰਘ ਹੋਣਗੇ ਤੇ ਭੁਪੇਂਦਰ ਯਾਦਵ ਰਾਜ ਸਭਾ ‘ਚ ਪਾਰਲੀਮੈਂਟਰੀ ਪਾਰਟੀ ਦੇ ਸਕੱਤਰ ਹੋਣਗੇ। ਜਦਕਿ ਗੋਪਲਾ ਸ਼ੈੱਟੀ ਕੋਸ਼-ਪ੍ਰਧਾਨ ਹੋਣਗੇ।

© 2016 News Track Live - ALL RIGHTS RESERVED