ਜੈਸ਼-ਏ-ਮੁਹਿੰਮਦ ਦੇ ਸੀਆਰਪੀਐਫ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਸਮੇਤ ਤਿੰਨ ਨੂੰ ਮਾਰ ਮੁਕਾਇਆ

ਜੈਸ਼-ਏ-ਮੁਹਿੰਮਦ ਦੇ ਸੀਆਰਪੀਐਫ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਸਮੇਤ ਤਿੰਨ ਨੂੰ ਮਾਰ ਮੁਕਾਇਆ

ਸ੍ਰੀਨਗਰ:

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਮੁਕਾਬਲੇ ਦੌਰਾਨ ਜੈਸ਼-ਏ-ਮੁਹਿੰਮਦ ਦੇ ਸੀਆਰਪੀਐਫ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਸਮੇਤ ਤਿੰਨ ਨੂੰ ਮਾਰ ਮੁਕਾਇਆ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ 23 ਸਾਲਾ ਮੁਦੱਸਿਰ ਅਹਿਮਦ ਖ਼ਾਨ ਉਰਫ਼ ਮੁਹੰਮਦ ਭਾਈ ਅਤੇ ਦੂਜਾ ਸੱਜਾਦ ਭੱਟ ਹੈ। ਦੋਵਾਂ ਨੂੰ ਬੀਤੀ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਫਿਦਾਈਨ ਹਮਲੇ ਦਾ ਸਾਜ਼ਿਸ਼ਘਾੜਾ ਮੰਨਿਆ ਜਾਂਦਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਗਲਿਸ਼ ਇਲਾਕੇ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਐਤਵਾਰ ਨੂੰ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਤਾਂ ਇਸ ਦੌਰਾਨ ਇੱਕ ਘਰ ਵਿੱਚ ਲੁਕੇ ਹੋਏ ਦਹਿਸ਼ਤਗਰਦਾਂ ਨੇ ਜਵਾਨਾਂ 'ਤੇ ਗੋਲ਼ੀ ਚਲਾ ਦਿੱਤੀ। ਸੁਰੱਖਿਆ ਬਲਾਂ ਨੇ ਦੇਰ ਰਾਤ ਘਰ ਨੂੰ ਹੀ ਉਡਾ ਦਿੱਤਾ। ਸੋਮਵਾਰ ਸਵੇਰ ਦੋਵੇਂ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਗੋਲ਼ੀ-ਸਿੱਕਾ ਵੀ ਬਰਾਮਦ ਹੋਇਆ ਹੈ।
ਪੁਲਵਾਮਾ ਹਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਮੁਦੱਸਿਰ ਨੇ ਹਮਲੇ ਲਈ ਧਮਾਕਾਖੇਜ ਸਮੱਗਰੀ ਜੁਟਾਈ ਸੀ ਅਤੇ ਸੱਜਾਦ ਨੇ ਗੱਡੀ ਦਾ ਪ੍ਰਬੰਧ ਕਰਨ ਦਾ ਕੰਮ ਸੰਭਾਲਿਆ ਸੀ। 14 ਫਰਵਰੀ ਨੂੰ ਹਮਲੇ ਤੋਂ ਪਹਿਲਾਂ ਦੋਵੇਂ ਲਗਾਤਾਰ ਫਿਦਾਈਨ ਆਦਿਲ ਡਾਰ ਦੇ ਸੰਪਰਕ ਵਿੱਚ ਸਨ। ਮੁਦੱਸਿਰ ਗ੍ਰੈਜੂਏਸ਼ਨ ਅਤੇ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕਰ ਚੁੱਕਾ ਹੈ। ਉਹ ਸਾਲ 2017 ਵਿੱਚ ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਮੰਨਿਆ ਜਾਂਦਾ ਹੈ ਕਿ ਉਹ ਫਰਵਰੀ 2018 ਵਿੱਚ ਫ਼ੌਜੀ ਕੈਂਪ 'ਤੇ ਹੋਏ ਹਮਲੇ ਵਿੱਚ ਵੀ ਸ਼ਾਮਲ ਸੀ

© 2016 News Track Live - ALL RIGHTS RESERVED