ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਵਾਉਣ ਦਾ ਭਰੋਸਾ ਦਿੱਤਾ

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਵਾਉਣ ਦਾ ਭਰੋਸਾ ਦਿੱਤਾ

ਨਵੀਂ ਦਿੱਲੀ:

ਇਥੋਪੀਅਨ ਏਅਰਲਾਇੰਸ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ‘ਚ ਚਾਰ ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। ਹੁਣ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਵਾਉਣ ਦਾ ਭਰੋਸਾ ਦਿੱਤਾ ਹੈ। ਇਥੋਪੀਅਨ ਏਅਰਲਾਈਨ ਦਾ ਜਹਾਜ਼ ਐਤਵਾਰ ਨੂੰ ਅਦੀਸ ਅਬਾਬ ਤੋਂ ਨੈਰੋਬੀ ਲਈ ਉਡਾਣ ਭਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਇਸ ਹਾਦਸੇ ‘ਚ 157 ਲੋਕ ਮਾਰੇ ਗਏ ਸੀ ਜਿਨ੍ਹਾਂ ‘ਚ ਚਾਰ ਭਾਰਤੀ ਸ਼ਾਮਲ ਸੀ। ਮ੍ਰਿਤਕ ਭਾਰਤੀ ਨਾਗਰਿਕਾਂ ਦੀ ਲਿਸਟ ‘ਚ ਵਾਤਾਵਰਣ ਮੰਤਰਾਲੇ ਨਾਲ ਸਬੰਧਤ ਯੂਐਨਡੀਪੀ ਦੀ ਸਲਾਹਕਾਰ ਸ਼ਿਖਾ ਗਰਗ ਤੋਂ ਇਲਾਵਾ ਪੰਨਾਗੇਸ਼ ਭਾਸਕਰ ਵੈਦਿਆ, ਹੰਸਿਨੀ ਪੰਨਾਗੇਸ਼, ਨੁਕਵਰਾਪੂ ਮਨੀਸ਼ਾ ਦੇ ਨਾਂ ਸ਼ਾਮਲ ਹਨ।
ਬੋਇੰਗ 737 ਨੇ ਐਤਵਾਰ ਸਵੇਰ ਨੈਰੋਬੀ ਜਾਣ ਲਈ ਅਦੀਸ ਅਬਾਬਾ ਤੋਂ ਉਡਾਣ ਭਰੀ ਸੀ ਪਰ ਕੁਝ ਮਿੰਟਾਂ ਬਾਅਦ ਹੀ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ‘ਚ 149 ਯਾਤਰੀਆਂ ਸਮੇਤ 8 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ।

© 2016 News Track Live - ALL RIGHTS RESERVED