ਰਾਹੁਲ ਗਾਂਧੀ ਭਲਕੇ ਪਾਰਟੀ ਦੀ ਕਾਰਜਕਾਰਨੀ ਦੀ ਬੈਠਕ ਦੌਰਾਨ ਆਪਣਾ ਅਸਤੀਫ਼ਾ ਦੇ ਸਕਦੇ

ਰਾਹੁਲ ਗਾਂਧੀ ਭਲਕੇ ਪਾਰਟੀ ਦੀ ਕਾਰਜਕਾਰਨੀ ਦੀ ਬੈਠਕ ਦੌਰਾਨ ਆਪਣਾ ਅਸਤੀਫ਼ਾ ਦੇ ਸਕਦੇ

ਨਵੀਂ ਦਿੱਲੀ:

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਭਲਕੇ ਪਾਰਟੀ ਦੀ ਕਾਰਜਕਾਰਨੀ ਦੀ ਬੈਠਕ ਦੌਰਾਨ ਆਪਣਾ ਅਸਤੀਫ਼ਾ ਦੇ ਸਕਦੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹੈਰਾਨੀਜਨਕ ਤੇ ਕਰਾਰੀ ਹਾਰ ਕਾਰਨ ਰਾਹੁਲ ਗਾਂਧੀ ਇਹ ਕਦਮ ਚੁੱਕ ਸਕਦੇ ਹਨ।
ਸਾਲ 2014 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਦੇ ਹਿੱਸੇ ਸਭ ਤੋਂ ਘੱਟ 44 ਸੀਟਾਂ ਆਈਆਂ ਸਨ ਜਦਕਿ ਇਸ ਵਾਰ ਸਿਰਫ ਅੱਠ ਸੀਟਾਂ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪ੍ਰਚਾਰੇ ਗਏ ਰਾਹੁਲ ਗਾਂਧੀ ਲਈ ਇਹ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਹੈ। ਇਸ ਦੇ ਨਾਲ ਹੀ ਗਾਂਧੀ ਪਰਿਵਾਰ ਦੇ ਜੱਦੀ ਹਲਕੇ ਤੋਂ ਰਾਹੁਲ ਦੀ ਨਿਮੋਸ਼ੀਜਨਕ ਹਾਰ ਨੇ ਕਾਂਗਰਸ ਪ੍ਰਧਾਨ ਦੇ ਵੱਕਾਰ ਨੂੰ ਹੋਰ ਵੀ ਸੱਟ ਮਾਰੀ ਹੈ। ਅਜਿਹੇ ਵਿੱਚ ਰਾਹੁਲ ਗਾਂਧੀ ਦੀ ਪ੍ਰਧਾਨਗੀ ਸਵਾਲਾਂ ਦੇ ਘੇਰੇ ਵਿੱਚ ਹੈ।
ਸੋਨੀਆ ਗਾਂਧੀ ਕਾਰਜਕਾਰਨੀ ਦੀ ਬੈਠਕ ਦੀ ਅਗਵਾਈ ਕਰਨਗੇ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਹੋਰ ਕਾਂਗਰਸੀ ਲੀਡਰ ਵੀ ਅਸਤੀਫ਼ਾ ਦੇ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਪਾਰਟੀ ਦਾ ਇੱਕ ਤਬਕਾ ਇਹ ਵੀ ਮੰਨਦਾ ਹੈ ਕਿ ਪਾਰਟੀ ਦਾ ਅਕਸ ਸੁਧਾਰਨ ਲਈ ਗਾਂਧੀ ਪਰਿਵਾਰ ਤੋਂ ਬਾਹਰੀ ਵਿਅਕਤੀ ਨੂੰ ਪਾਰਟੀ ਦੀ ਕਮਾਨ ਸੰਭਾਈ ਜਾਵੇ। ਹੁਣ ਸੋਨੀਆ ਗਾਂਧੀ ਨੇ ਅੰਤਮ ਫੈਸਲਾ ਕਰਨਾ ਹੈ।

© 2016 News Track Live - ALL RIGHTS RESERVED