6 ਤੇ 11 ਮਾਰਚ ਨੂੰ ਪੰਜਾਬ, ਹਿਮਾਚਲ ਤੇ ਦਿੱਲੀ ਸਮੇਤ ਪੂਰੇ ਉੱਤਰੀ ਮੈਦਾਨਾਂ ਵਿੱਚ ਮੀਂਹ

6 ਤੇ 11 ਮਾਰਚ ਨੂੰ ਪੰਜਾਬ, ਹਿਮਾਚਲ ਤੇ ਦਿੱਲੀ ਸਮੇਤ ਪੂਰੇ ਉੱਤਰੀ ਮੈਦਾਨਾਂ ਵਿੱਚ ਮੀਂਹ

ਚੰਡੀਗੜ੍ਹ:

ਮੌਸਮ ਵਿਭਾਗ ਨੇ ਦੋ ਹੋਰ ਪੱਛਮੀ ਗੜਬੜੀਆਂ ਕਰਕੇ 6 ਤੇ 11 ਮਾਰਚ ਨੂੰ ਪੰਜਾਬ, ਹਿਮਾਚਲ ਤੇ ਦਿੱਲੀ ਸਮੇਤ ਪੂਰੇ ਉੱਤਰੀ ਮੈਦਾਨਾਂ ਵਿੱਚ ਮੀਂਹ ਦੇ ਨਾਲ ਸਰਦ ਹਵਾਵਾਂ ਤੇ ਪੱਛਮੀ ਹਿਮਾਲਿਆ ਵਿੱਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਅਜਿਹੇ ਵਿੱਚ ਸਰਦੀ ਤੋਂ ਰਾਹਤ ਭਾਲ ਰਹੇ ਲੋਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਪਹਾੜਾਂ ਵਿੱਚ ਹੋ ਰਹੀ ਬਰਫ਼ਬਾਰੀ ਕਰਕੇ ਠੰਢ ਪਹਿਲਾਂ ਹੀ ਵਧ ਗਈ ਹੈ। ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਕਰਕੇ ਠੰਢ ਹੋਰ ਵਧ ਸਕਦੀ ਹੈ।
ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਜਦਕਿ ਮੈਦਾਨੀ ਇਲਾਕਿਆਂ ਵਿੱਚ ਬੱਦਲ ਛਾਏ ਰਹਿਣਗੇ। ਹਲਕੀ ਬਾਰਸ਼ ਵੀ ਹੋਏਗੀ। 11 ਤੇ 12 ਮਾਰਚ ਨੂੰ ਮਜ਼ਬੂਤ ਪੱਛਮੀ ਗੜਬੜੀਆਂ ਦਾ ਖ਼ਦਸ਼ਾ ਜਤਾਇਆ ਗਿਆ ਹੈ ਜਿਸ ਨਾਲ ਬਰਫ਼ਬਾਰੀ ਤੇ ਮੀਂਹ ਦੀ ਸੰਭਾਵਨਾ ਹੈ।

© 2016 News Track Live - ALL RIGHTS RESERVED