ਦੋਵਾਂ ਨੇ ਇੱਥੋਂ ਦੇ ਬਾਬਾ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ

ਦੋਵਾਂ ਨੇ ਇੱਥੋਂ ਦੇ ਬਾਬਾ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ

ਵਾਰਾਨਸੀ:

ਲੋਕ ਸਭਾ ਵਿੱਚ ਵੱਡੀ ਜਿੱਤ ਹਾਸਲ ਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਆਪਣੇ ਸੰਸਦੀ ਹਲਕੇ ਵਾਰਾਨਸੀ ਪਹੁੰਚੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਉਨ੍ਹਾਂ ਦੇ ਨਾਲ ਹਨ। ਦੋਵਾਂ ਨੇ ਇੱਥੋਂ ਦੇ ਬਾਬਾ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ।
ਵਾਰਾਨਸੀ ਮਗਰੋਂ ਮੋਦੀ ਲਾਲਪੁਰ ਰਾਹੀਂ ਹੁੰਦੇ ਹੋਏ ਸੰਕੁਲ ਜਾਣਗੇ। ਇਸ ਸਮੇਂ ਇੱਥੇ ਉਹ ਭਾਜਪਾ ਕਾਰਕਕੁੰਨਾ ਨੂੰ ਸੰਬੋਧਨ ਕਰ ਰਹੇ ਹਨ। ਬਾਅਦ ਦੁਪਹਿਰ ਪ੍ਰਧਾਨ ਮੰਤਰੀ ਦਿੱਲੀ ਲਈ ਰਵਾਨਾ ਹੋ ਜਾਣਗੇ।
ਵਾਰਾਨਸੀ ਸੀਟ ਤੋਂ ਮੋਦੀ ਦੀ ਲਗਾਤਾਰ ਦੂਜੀ ਜਿੱਤ ਹੈ ਤੇ ਇਸ ਮਗਰੋਂ ਇੱਥੇ ਉਨ੍ਹਾਂ ਦਾ ਪਹਿਲਾ ਦੌਰਾ ਹੈ। ਸਾਲ 2014 ਵਿੱਚ ਮੋਦੀ ਨੇ 3,71,784 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ ਤੇ ਇਸ ਵਾਰ ਉਹ 4,79,505 ਵੋਟਾਂ ਦੇ ਫਰਕ ਨਾਲ ਜਿੱਤੇ ਹਨ।

 

© 2016 News Track Live - ALL RIGHTS RESERVED