ਲੰਦਨ ਦੀ ਅਦਾਲਤ ਨੇ ਵਿਜੈ ਮਾਲਿਆ ਦੀ ਅਪੀਲ ਖਾਰਜ

ਲੰਦਨ ਦੀ ਅਦਾਲਤ ਨੇ ਵਿਜੈ ਮਾਲਿਆ ਦੀ ਅਪੀਲ ਖਾਰਜ

ਲੰਦਨ:

17 ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਲੈ ਕੇ ਫਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਜਲਦ ਭਾਰਤ ਵਾਪਸ ਆ ਸਕਦਾ ਹੈ। ਲੰਦਨ ਦੀ ਅਦਾਲਤ ਨੇ ਸੋਮਵਾਰ ਨੂੰ ਵਿਜੈ ਮਾਲਿਆ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ ਵਿਜੈ ਮਾਲਿਆ ਦੀ ਭਾਰਤ ਨੂੰ ਸਪੁਰਦਗੀ ਦੀ ਇਜਾਜ਼ਤ ਦੇ ਦਿੱਤੀ ਹੈ। ਵਿਜੈ ਮਾਲਿਆ ਨੇ ਆਪਣੀ ਹਵਾਲਗੀ ਦੇ ਹੁਕਮਾਂ ਖਿਲਾਫ ਅਪੀਲ ਦੀ ਇਜਾਜ਼ਤ ਮੰਗੀ ਸੀ।
ਸ਼ਰਾਬ ਕਾਰੋਬਾਰੀ ਵਿਜੈ ਮਾਲਿਆ 'ਤੇ 9 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਹਨ। ਸੀਬੀਆਈ ਤੇ ਇਨਕਮ ਟੈਕਸ ਵਿਭਾਗ ਸਮੇਤ ਕਈ ਏਜੰਸੀਆਂ ਉਸ ਖਿਲਾਫ ਜਾਂਚ ਕਰ ਰਹੀਆਂ ਹਨ। ਹਾਲ ਹੀ ਵਿੱਚ ਵਿਜੈ ਮਾਲਿਆ ਨੇ ਬੈਂਕਾਂ ਨੂੰ ਸੰਤੁਸ਼ਟ ਕਰਨ ਲਈ ਚਾਲ ਚੱਲੀ ਸੀ। ਮਾਲਿਆ ਨੇ ਬੈਂਕਾਂ ਦੇ ਸਾਹਮਣੇ ਆਪਣੀ ਲਗਜ਼ਰੀ ਲਾਈਫ ਛੱਡਣ ਦੀ ਪੇਸ਼ਕਸ਼ ਕੀਤੀ ਸੀ।
ਮਾਲਿਆ ਨੇ ਕਿਹਾ ਸੀ ਕਿ ਉਹ ਆਪਣੇ ਹਫ਼ਤਾਵਰੀ ਖ਼ਰਚ ਘੱਟ ਕਰਨ ਲਈ ਤਿਆਰ ਹੈ। ਮਾਲਿਆ ਨੇ ਲੰਦਨ ਕੋਰਟ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਸੀ ਪਰ ਬੈਂਕਾਂ ਨੇ ਮਾਲਿਆ ਦਾ ਇਹ ਪ੍ਰਸਤਾਵ ਮਨਜ਼ੂਰ ਨਹੀਂ ਕੀਤਾ। ਲੰਦਨ ਦੀ ਅਦਾਲਤ ਵਿੱਚ ਮਾਲਿਆ ਨੇ ਗ਼ਰੀਬੀ ਦਾ ਵਾਸਤਾ ਵੀ ਦਿੱਤਾ। ਉਸ ਨੇ ਕਿਹਾ ਸੀ ਕਿ ਪਤਨੀ, ਬੱਚਿਆਂ ਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਮਸਾਂ ਉਸਦਾ ਗੁਜ਼ਾਰਾ ਹੀ ਚੱਲ ਰਿਹਾ ਹੈ।

© 2016 News Track Live - ALL RIGHTS RESERVED