ਪੈਟਰੋਲ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ

ਪੈਟਰੋਲ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ

ਨਵੀਂ ਦਿੱਲੀ:

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 8ਵੇਂ ਦਿਨ ਵੀ ਵਧੀਆਂ। ਇਸ ਨਾਲ ਪੈਟਰੋਲ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਤੇਲ ਕੰਪਨੀਆਂ ਨੇ ਅੱਜ ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ 22 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 14 ਪੈਸੇ ਦਾ ਵਾਧਾ ਕੀਤਾ। ਇਸ ਤੋਂ ਬਾਅਦ ਇੱਕ ਲੀਟਰ ਪੈਟਰੋਲ 74.13 ਰੁਪਏ ਤੇ ਡੀਜ਼ਲ 67.07 ਰੁਪਏ ਹੋ ਗਿਆ।
ਮੁੰਬਈ ਦੀ ਗੱਲ ਕਰੀਏ ਤਾਂ ਅੱਜ ਇੱਥੇ ਪੈਟਰੋਲ 79.79 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 70.37 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਤੇਲ ਦੀ ਕੀਮਤਾਂ ‘ਚ 11 ਸਤੰਬਰ ਤੋਂ ਵਾਧਾ ਵੇਖਿਆ ਜਾ ਰਿਹਾ ਹੈ। 11 ਤਾਰੀਖ ਨੂੰ ਇੱਕ ਲੀਟਰ ਪੈਟਰੋਲ ਦੀ ਕੀਮਤ ਦਿੱਲੀ ‘ਚ 71 ਰੁਪਏ 76 ਪੈਸੇ ਤੇ ਡੀਜ਼ਲ ਦੀ ਕੀਮਤ 65.14 ਰੁਪਏ ਪ੍ਰਤੀ ਲੀਟਰ ਸੀ। ਇਸ ਦਾ ਮਤਲਬ ਕਿ ਪਿਛਲੇ 13 ਦਿਨਾਂ ‘ਚ ਪੈਟਰੋਲ ਦੀ ਕੀਮਤ 2.37 ਰੁਪਏ ਵਧੀ ਤੇ ਡੀਜ਼ਲ ਦੀ ਕੀਮਤ ‘ਚ ਇੱਕ ਰੁਪਏ 93 ਪੈਸੇ ਦੀ ਤੇਜ਼ੀ ਆਈ ਹੈ।
ਪੈਰਟੋਲ-ਡੀਜ਼ਲ ਦੀ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕਰ ਕਿਹਾ, “ ਜ਼ਮਾਨਾ ਗੌਰ ਸੇ ਫਸਾਨੇ ਤੇਰੇ ਸੁਨਤਾ ਰਹਾ, ਪੈਟਰੋਲ ਬੜਤਾ ਰਹਾ, ਰੁਪਇਆ ਗਿਰਤਾ ਰਹਾ’।
ਤੇਲ ਦੀਆਂ ਕੀਮਤਾਂ ‘ਚ ਆਈ ਤੇਜ਼ੀ ਦਾ ਇੱਕ ਵੱਡਾ ਕਾਰਨ ਇੰਟਰਨੈਸ਼ਨਲ ਮਾਰਕਿਟ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਣਾ ਵੀ ਹੈ। ਇਸ ਮਹੀਨੇ 14 ਸਤੰਬਰ ਨੂੰ ਸਉਦੀ ਅਰਾਮਕੋ ਦੀਆਂ ਦੋ ਤੇਲ ਕੰਪਨੀਆਂ ‘ਤੇ ਡਰੋਨ ਨਾਲ ਹਮਲਾ ਹੋਇਆ ਸੀ।

© 2016 News Track Live - ALL RIGHTS RESERVED