ਅਸਮਾਨ ਸਾਫ ਨਾ ਹੋਣ ਕਾਰਨ ਫਲਾਈਟਾਂ ਰੱਦ

Jun 14 2018 03:43 PM
ਅਸਮਾਨ ਸਾਫ ਨਾ ਹੋਣ ਕਾਰਨ ਫਲਾਈਟਾਂ ਰੱਦ


ਚੰਡੀਗੜ• 
ਚੰਡੀਗੜ• 'ਚ ਆਸਮਾਨੀ ਛਾਈ ਹੋਈ ਗਹਿਰੀ ਧੂੜ ਦਾ ਪ੍ਰਭਾਵ ਜਿੱਥੇ ਆਵਾਜਾਈ ਅਤੇ ਸਾਹ ਦੇ ਮਰੀਜ਼ਾਂ 'ਤੇ ਪੈ ਰਿਹਾ ਹੈ, ਉੱਥੇ ਹੀ ਆਸਮਾਨ ਸਾਫ ਨਾ ਹੋਣ ਕਾਰਨ ਚੰਡੀਗੜ• ਏਅਰਪੋਰਟ 'ਤੇ ਅੱਜ ਦੁਪਹਿਰ 12.30 ਵਜੇ ਤੱਕ ਸਾਰੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਹਾਲਾਂਕਿ ਵੀਰਵਾਰ ਸਵੇਰ ਤੋਂ ਸਿਰਫ 2 ਫਲਾਈਟਾਂ ਨੇ ਹੀ ਉਡਾਣ ਭਰੀ ਹੈ। ਦੁਪਹਿਰ ਤੱਕ ਦਿੱਲੀ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਤੋਂ ਹੀ ਪੂਰਾ ਚੰਡੀਗੜ• 'ਧੂੜ ਦੀ ਚਾਦਰ' ਨਾਲ ਢਕਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਮੌਸਮ ਦੇ ਮਾਹਿਰਾਂ ਨੇ ਤਾਂ ਲੋਕਾਂ ਨੂੰ ਘਰਾਂ ਅਤੇ ਦਫਤਰਾਂ ਦੀਆਂ ਖਿੜਕੀਆਂ-ਦਰਵਾਜ਼ੇ ਬੰਦ ਕਰਨ ਦੀ ਸਲਾਹ ਤੱਕ ਦਿੱਤੀ ਹੋਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਬੱਚੇ, ਔਰਤਾਂ ਅਤੇ ਬਜ਼ੁਰਗ ਘਰਾਂ 'ਚ ਹੀ ਰਹਿਣ। 

© 2016 News Track Live - ALL RIGHTS RESERVED