ਪਠਾਨਕੋਟ ਪੁਲਿਸ ਨੇ 205 ਕਿਲੋ ਭੁੱਕੀ ਨਾਲ ਦੋ ਅਰੋਪੀਆਂ ਨੂੰ ਕੀਤਾ ਕਾਬੂ

Oct 19 2018 02:51 PM
ਪਠਾਨਕੋਟ ਪੁਲਿਸ ਨੇ  205 ਕਿਲੋ ਭੁੱਕੀ ਨਾਲ ਦੋ ਅਰੋਪੀਆਂ ਨੂੰ ਕੀਤਾ ਕਾਬੂ

ਪਠਾਨਕੋਟ
ਜਿਲ•ਾ ਪਠਾਨਕੋਟ ਪੁਲਿਸ ਨੇ ਇੱਕ ਟਰੱਕ ਵਿੱਚ ਸ੍ਰੀਨਗਰ ਤੋਂ ਪੰਜਾਬ ਲਿਆਂਦੀ ਜਾ ਰਹੀ ਕਰੀਬ 205 ਕਿਲੋਗ੍ਰਾਮ ਭੁੱਕੀ ਦੇ ਨਾਲ ਮਾਧੋਪੁਰ ਤੋਂ ਦੋ ਅਰੋਪੀਆਂ ਨੂੰ ਕਾਬੂ  ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਸ੍ਰੀ ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਅਪਣੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦੇ ਦੋਰਾਨ ਦਿੱਤੀ। ਇਸ ਮੋਕੇ ਤੇ ਸਰਵਸ੍ਰੀ ਕੁਲਦੀਪ ਸਿੰਘ ਡੀ.ਐਸ.ਪੀ., ਆਸਵੰਤ ਸਿੰਘ ਡੀ.ਐਸ.ਪੀ. , ਬਲਵਿੰਦਰ ਕੁਮਾਰ ਸੀ.ਏ.ਆਈ.ਇੰਨਚਾਰਜ  ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। 
 ਸ੍ਰੀ ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਕਿ ਮਾਧੋਪੁਰ ਦੇ ਨਜਦੀਕ ਜਿਲ•ਾ ਪਠਾਨਕੋਟ ਪੁਲਿਸ  ਵੱਲੋਂ ਨਾਕਾ ਲਗਾਇਆ ਗਿਆ ਸੀ , ਜਿਸ ਦੋਰਾਨ ਟਰੱਕ ਨੰਬਰ ਪੀ.ਬੀ.-65 ਪੀ. 9306 ਜਿਸ ਨੂੰ ਸੁਖਵਿੰਦਰ ਸਿੰਘ ਪੁੱਤਰ ਸਮਸੇਰ ਸਿੰਘ ਨਿਵਾਸੀ ਪਿੰਡ ਗਹੋਰ-ਮੁਲਾਪੁਰ (ਲੁਧਿਆਣਾ) ਚਲਾ ਰਿਹਾ ਸੀ ਅਤੇ ਇਸ ਨਾਲ ਦਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਪਿੰਡ ਭੀਖੋਵਾਲ ਦਸੂਹਾ ਵੀ ਸੀ। ਉਨ•ਾਂ ਦੱਸਿਆ ਟਰੱਕ ਰੋਕ ਕੇ ਚੈਕਿੰਗ ਦੋਰਾਨ ਸੇਬ ਦੀਆਂ ਪੇਟੀਆਂ ਦੇ ਹੇਠਾ ਭੁੱਕੀ ਲੁਕਾਈ ਹੋਈ ਸੀ ਜੋ 205 ਕਿਲੋਗ੍ਰਾਮ ਹੈ। ਉਨ•ਾਂ ਦੱਸਿਆ ਕਿ ਅਰੋਪੀਆਂ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਟਰੱਕ ਸੁਖਵਿੰਦਰ ਸਿੰਘ ਦਾ ਹੈ ਅਤੇ ਉਹ ਪਹਿਲੀ ਵਾਰ ਭੁੱਕੀ ਲੈ ਕੇ ਆਏ ਹਨ, ਉਨ•ਾਂ ਕਿਹਾ ਕਿ ਇਹ ਕੰਮ ਵੀ ਉਹ ਅਪਣੇ ਲਈ ਹੀ ਕਰਦੇ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਇਹ ਮਾਲ ਸ੍ਰੀਨਗਰ ਤੋਂ ਦਸੂਹਾ ਜਾਣਾ ਸੀ ਉਸ ਤੋਂ ਬਾਅਦ ਫੜੇ ਗਏ ਦੋ ਅਰੋਪੀਆਂ ਦੇ ਦੱਸੇ ਅਨੁਸਾਰ ਇਹ ਮਾਲ ਅੱਗੇ ਸਪਲਾਈ ਕੀਤਾ ਜਾਣਾ ਸੀ। ਉਨ•ਾਂ ਦੱਸਿਆ ਕਿ ਦੋਨੋ ਫੜੇ ਗਏ ਅਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

© 2016 News Track Live - ALL RIGHTS RESERVED