ਮੁੱਖਮੰਤਰੀ ਨੇ ਜਾਣਿਆ ਮਰੀਜਾਂ ਦਾ ਹਾਲ

Oct 20 2018 05:09 PM
ਮੁੱਖਮੰਤਰੀ ਨੇ ਜਾਣਿਆ ਮਰੀਜਾਂ ਦਾ ਹਾਲ


ਅੰਮ੍ਰਿਤਸਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਿੱਥੇ ਅੰਮ੍ਰਿਤਸਰ ਪਹੁੰਚ ਕੇ ਮਰੀਜ਼ਾਂ ਦਾ ਹਾਲ ਜਾਣਿਆ, ਉਥੇ ਹੀ ਆਪਣੇ ਕਾਫਿਲੇ ਨਾਲ ਘਟਨਾ ਵਾਲੇ ਸਥਾਨ ਦਾ ਦੌਰਾ ਵੀ ਕੀਤਾ। ਇਸ ਮੌਕੇ ਕੈਪਟਨ ਦੇ ਨਾਲ ਸਿੱਧੂ ਸਮੇਤ ਹੋਰ ਆਗੂ ਮੌਜੂਦ ਸਨ। ਘਟਨਾ ਵਾਲੇ ਸਥਾਨ 'ਤੇ ਕੈਪਟਨ ਅਮਰਿੰਦਰ ਸਿੰਘ ਥੋੜ•ੀ ਦੇਰ ਹੀ ਰੁਕੇ ਪਰ ਟਰੈਕ 'ਤੇ ਨਹੀਂ ਗਏ ਅਤੇ ਵਾਪਸ ਪਰਤ ਗਏ। 
ਕੈਪਟਨ ਵੱਲੋਂ ਬੀਤੀ ਰਾਤ ਅੰਮ੍ਰਿਤਸਰ ਨਾ ਪਹੁੰਚਣ 'ਤੇ ਕਾਫੀ ਨੁਕਤਾਚੀਨੀ ਹੋ ਰਹੀ ਸੀ ਪਰ ਉਨ•ਾਂ ਸਫਾਈ ਦਿੰਦਿਆਂ ਕਿਹਾ ਕਿ ਉਹ ਇਜ਼ਰਾਈਲ ਦੌਰੇ 'ਤੇ ਜਾਣ ਲਈ ਦਿੱਲੀ ਹਵਾਈ ਅੱਡੇ 'ਤੇ ਸਨ। ਉਨ•ਾਂ ਕਿਹਾ ਕਿ ਹਾਦਸੇ ਦਾ ਪਤਾ ਲੱਗਦੇ ਹੀ ਉਨ•ਾਂ ਦੌਰਾ ਰੱਦ ਕਰ ਦਿੱਤਾ ਅਤੇ ਵਾਪਸ ਚਲ ਪਏ। ਕੈਪਟਨ ਨੇ ਇਹ ਵੀ ਕਿਹਾ ਕਿ ਜੇਕਰ ਉਹ ਰਾਤ ਅੰਮ੍ਰਿਤਸਰ ਆ ਜਾਂਦੇ ਤਾਂ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਰਾਹਤ ਕਾਰਜ ਪ੍ਰਭਾਵਿਤ ਹੋ ਜਾਣੇ ਸਨ।
ਉਨ•ਾਂ ਕਿਹਾ ਕਿ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਜਿਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਕੌਣ ਜ਼ਿੰਮੇਵਾਰ ਹੈ। ਰਿਪੋਰਟ ਚਾਰ ਹਫਤਿਆਂ 'ਚ ਆਵੇਗੀ। ਹਾਲਾਂਕਿ ਰੇਲਵੇ ਪੁਲਸ ਨੇ ਵੱਖਰੇ ਤੌਰ 'ਤੇ ਇਸ ਹਾਦਸੇ ਸਬੰਧੀ ਕੇਸ ਦਰਜ ਕਰ ਲਿਆ ਹੈ, ਜਿਸ ਦੀ ਪੜਤਾਲ ਵੀ ਵੱਖਰੇ ਤੌਰ 'ਤੇ ਕੀਤੀ ਜਾਵੇਗੀ।

© 2016 News Track Live - ALL RIGHTS RESERVED