ਸੁਖਬੀਰ ਬਾਦਲ ਨੂੰ ਵੀ ਪੀੜਤਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ-ਜਾਖੜ

Oct 22 2018 03:32 PM
ਸੁਖਬੀਰ ਬਾਦਲ ਨੂੰ ਵੀ ਪੀੜਤਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ-ਜਾਖੜ


ਅੰਮ੍ਰਿਤਸਰ— 
ਪੰਜਾਬ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਵਿਖੇ ਰੇਲ ਹਾਦਸੇ ਦੇ ਸ਼ਿਕਾਰ ਹੋਏ ਜ਼ਖਮੀਆਂ ਦਾ ਹਾਲ ਜਾਣਨ ਲਈ ਪਹੁੰਚੇ। ਇਸ ਮੌਕੇ ਅਕਾਲੀਆਂ ਖਿਲਾਫ ਭੜਾਸ ਕੱਢਦੇ ਹੋਏ ਉਨ•ਾਂ ਨੇ ਕਿਹਾ ਕਿ ਮਾਸੂਮ ਦੀਆਂ ਚਿਖਾਵਾਂ 'ਤੇ ਅਕਾਲੀ ਦਲ ਰਾਜਨੀਤੀ ਖੇਡ ਰਿਹਾ ਹੈ ਜੋਕਿ ਉਨ•ਾਂ ਦੀ ਘਟੀਆ ਸੋਚ ਨੂੰ ਦਰਸਾਉਂਦੀ ਹੈ। ਉਨ•ਾਂ ਨੇ ਕਿਹਾ ਕਿ ਅੰਤਿਮ ਅਰਦਾਸ ਤੋਂ ਬਾਅਦ ਉਹ ਅਕਾਲੀਆਂ ਨੂੰ ਢੁੱਕਵਾਂ ਜਵਾਬ ਦੇਣਗੇ। ਨਵਜੋਤ ਕੌਰ ਸਿੱਧੂ ਦੇ ਹੱਕ 'ਚ ਬੋਲਦੇ ਹੋਏ ਉਨ•ਾਂ ਨੇ ਕਿਹਾ ਕਿ ਉਹ ਭੱਜੇ ਨਹੀਂ ਸਨ ਸਗੋਂ ਹਸਪਤਾਲ 'ਚ ਜ਼ਖਮੀਆਂ ਦੇ ਕੋਲ ਪਹੁੰਚੇ ਸਨ। ਉਨ•ਾਂ ਨੇ ਕਿਹਾ ਕਿ ਪੀੜਤਾਂ ਨੂੰ ਰੋਜ਼ਗਾਰ ਦੇਣ ਲਈ ਪੰਜਾਬ ਸਰਕਾਰ ਸੋਸ਼ਲ ਪ੍ਰੋਫਾਈਲ ਤਿਆਰ ਕਰਵਾ ਰਹੀ ਹੈ। ਸੁਖਬੀਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ•ਾਂ ਨੇ ਕਿਹਾ ਕਿ ਬਹੁਤੀਆਂ ਗੱਲਾਂ ਕਰਨ ਵਾਲੇ ਸੁਖਬੀਰ ਬਾਦਲ ਨੂੰ ਵੀ ਪੀੜਤਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ। 
ਰੇਲਵੇ ਵਿਭਾਗ ਨੂੰ ਦੋਸ਼ੀ ਠਹਿਰਾਉਂਦੇ ਹੋਏ ਜਾਖੜ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਇਸ ਘਟਨਾ ਸਬੰਧੀ ਆਪਣਾ ਪੱਲਾ ਝਾੜ ਕੇ ਅਸੰਵੇਦਨਸ਼ੀਲਤਾ ਦਿਖਾਈ ਹੈ। ਉਨ•ਾਂ ਨੇ ਕਿਹਾ ਕਿ ਜਿੰਨੇ ਲੋਕਾਂ ਨੂੰ ਮੈਂ ਮਿਲਿਆ ਹਾਂ ਉਨ•ਾਂ ਨੇ ਇਹੀ ਦੱਸਿਆ ਹੈ ਕਿ ਟਰੇਨ ਬੜੀ ਹੀ ਤੇਜ਼ ਸੀ। ਉਨ•ਾਂ ਨੇ ਕਿਹਾ ਕਿ ਸਾਰੀਆਂ ਗੱਲਾਂ ਜਾਂਚ 'ਚ ਸਾਹਮਣੇ ਆਉਣਗੀਆਂ। ਉਨ•ਾਂ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ, ਇਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

© 2016 News Track Live - ALL RIGHTS RESERVED