ਸਰਕਾਰ 5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਕਿਸਾਨਾਂ ਤੋਂ ਗੋਹਾ ਖਰੀਦੇਗੀ

Nov 03 2018 03:39 PM
ਸਰਕਾਰ 5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਕਿਸਾਨਾਂ ਤੋਂ ਗੋਹਾ ਖਰੀਦੇਗੀ

ਨਵੀਂ ਦਿੱਲੀ —

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਨੇ ਨਵਾਂ ਤਰੀਕਾ ਲੱਭਿਆ ਹੈ। ਐੱਮ.ਐੱਸ.ਐੱਮ.ਈ. ਮੰਤਰਾਲੇ ਅਧੀਨ ਕੰਮ ਕਰਨ ਵਾਲੇ ਖਾਦੀ ਗ੍ਰਾਮ ਉਦਯੋਗ(ਕੇ.ਵੀ.ਆਈ.ਸੀ.) ਨੇ ਇਸ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ। ਹੁਣ ਗਾਂ ਦੇ ਗੋਹੇ ਨਾਲ ਕਈ ਚੀਜ਼ਾਂ ਦਾ ਉਤਪਾਦਨ ਕੀਤਾ ਜਾ ਸਕੇਗਾ। ਜੈਪੁਰ ਸਥਿਤ KVIC ਦੀ ਯੂਨਿਟ ਨੇ ਗੋਹੇ ਤੋਂ ਡਿਸਟੈਂਪਰ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ਗਾਂ ਤੋਂ ਇਲਾਵਾ ਮੱਝ ਅਤੇ ਸਾਂਢ ਦੇ ਗੋਹੇ ਦਾ ਵੀ ਇਸਤੇਮਾਲ ਕੀਤਾ ਜਾ ਸਕੇਗਾ।
ਇਹ ਸਕੀਮ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਲਿਆਉਂਦੀ ਜਾ ਰਹੀ ਹੈ। ਕਾਗਜ਼, ਡਾਈ ਅਤੇ ਪੇਂਟ ਬਣਾਉਣ ਲਈ ਸਰਕਾਰ 5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਕਿਸਾਨਾਂ ਤੋਂ ਗੋਹਾ ਖਰੀਦੇਗੀ। ਇਕ ਜਾਨਵਰ ਇਕ ਦਿਨ ਵਿਚ 8-10 ਕਿਲੋਗ੍ਰਾਮ ਗੋਹਾ ਕਰਦਾ ਹੈ। ਅਜਿਹੀ ਸਥਿਤੀ ਵਿਚ ਕਿਸਾਨਾਂ ਜਾਂ ਇਨ੍ਹਾਂ ਜਾਨਵਰਾਂ ਦੇ ਮਾਲਕਾਂ ਨੂੰ 50 ਰੁਪਏ ਤੱਕ ਦੀ ਵਾਧੂ ਕਮਾਈ ਹੋ ਸਕਦੀ ਹੈ।
ਇਸ ਤਰ੍ਹਾਂ ਦੇ ਪਲਾਂਟ ਦੇਸ਼ ਭਰ ਵਿਚ ਲਗਾਉਣ ਦੀ ਯੋਜਨਾ ਹੈ। ਨਿੱਜੀ ਲੋਕਾਂ ਨੂੰ ਇਸ ਤਰ੍ਹਾਂ ਦੇ ਪਲਾਂਟ ਲਗਾਉਣ ਲਈ ਸਰਕਾਰ ਵਲੋਂ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। KVIC ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਕਨੀਕ ਦਾ ਸਫਲ ਪ੍ਰੀਖਣ ਕਰ ਲਿਆ ਗਿਆ ਹੈ ਅਤੇ KVIC ਲੋਕਾਂ ਨੂੰ ਤਕਨਾਲੋਜੀ ਦੇਣ ਦਾ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ KVIC ਦੇ ਜੈਪੁਰ ਸਥਿਤ KVIC ਪਲਾਂਟ 'ਚ ਅਗਲੇ 15-20 ਦਿਨਾਂ ਵਿਚ ਗੋਹੇ ਤੋਂ ਕਾਗਜ਼ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਗੋਹੇ ਤੋਂ ਕਾਗਜ਼ ਬਣਾਉਣ ਵਾਲਾ ਪਲਾਂਟ ਲਗਾਉਣ ਲਈ 15 ਲੱਖ ਰੁਪਏ ਖਰਚ ਹੋਣਗੇ। ਇਕ ਪਲਾਂਟ ਤੋਂ ਇਕ ਮਹੀਨੇ 'ਚ 1 ਲੱਖ ਦੇ ਕਾਗਜ਼ ਦੇ ਬੈਗ ਬਣ ਸਕਣਗੇ ਅਤੇ ਵੈਜੀਟੇਬਲ ਡਾਈ ਵੱਖਰੀ।

© 2016 News Track Live - ALL RIGHTS RESERVED