ਕਣਕ ਦਾ ਬੀਜ 1000 ਰੁਪਏ ਪ੍ਰਤੀ ਕਵਿੰਟਲ ਸਬਸਿਡੀ ਦੇ ਹਿਸਾਬ ਨਾਲ ਵੰਡਿਆ ਜਾ ਰਿਹਾ ਹੈ-ਕੁਲਵੰਤ ਸਿੰਘ

Nov 13 2018 03:41 PM
ਕਣਕ ਦਾ ਬੀਜ 1000 ਰੁਪਏ ਪ੍ਰਤੀ ਕਵਿੰਟਲ ਸਬਸਿਡੀ ਦੇ ਹਿਸਾਬ ਨਾਲ ਵੰਡਿਆ ਜਾ ਰਿਹਾ ਹੈ-ਕੁਲਵੰਤ ਸਿੰਘ



ਪਠਾਨਕੋਟ
ਖੇਤੀਬਾੜੀ ਅਤੇ ਹੋਰ ਸੰਬੰਧਤ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ•ਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮਾਸਿਕ ਮੀਟਿੰਗ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿੱਚ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ)  ਪਠਾਨਕੋਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਗੁਰਪ੍ਰੀਤ ਸਿੰਘ ਭੁੱਮੀ ਰੱਖਿਆ ਅਫਸ਼ਰ, ਜਤਿੰਦਰ ਕੁਮਾਰ ਬਾਗਬਾਨੀ ਅਫਸ਼ਰ ਵੱਖ ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਅਤੇ ਅਗਾਹਵਧੂ ਕਿਸਾਨ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ•ਾ ਪਠਾਨਕੋਟ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਜਲਾਉਂਣ ਲਈ ਜਾਗਰੁਕ ਕਰਨ ਦੇ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵਿਸ਼ੇਸ ਮੁਹਿਮ ਚਲਾਈ ਗਈ ਅਤੇ ਕਿਸਾਨਾਂ ਵੱਲੋਂ ਵੀ ਇਸ ਦਾ ਪੂਰਨ ਸਮਰਥਣ ਕੀਤਾ ਗਿਆ। ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਲਈ ਜਾਗਰੁਕ ਕਰਨ ਦੇ ਲਈ ਜਿਲ•ਾ ਪੱਧਰ ਤੇ 1 , ਬਲਾਕ ਪੱਧਰ ਤੇ 4 ਅਤੇ ਪਿੰਡ ਪੱਧਰ ਤੇ 40 ਕੈਂਪ ਲਗਾ ਕੇ ਇਸ ਮੂਹਿੰਮ ਨੂੰ ਜਨ ਜਨ ਤੱਕ ਪਹੁੰਚਾਇਆ।  ਨਤੀਜੇ ਵਜੋਂ ਇਸ ਵਾਰ ਵੀ ਪਿਛਲੇ ਸਾਲ ਦੀ ਤਰ•ਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਆਧੁਨਿਕ ਮਸਿਨਰੀ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਮੌਜੂਦਾ ਸਾਲ ਦੋਰਾਨ ਪਿੰਡ ਪੱਧਰ 'ਤੇ 80 ,ਬਲਾਕ ਪੱਧਰ ਤੇ 8 ਅਤੇ ਜ਼ਿਲ•ਾ ਪੱਧਰ 2 ਜਾਗਰੂਕਤਾ ਕੈਂਪ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਜਿਸ ਵਿੱਚੋਂ ਹੁਣ ਤੱਕ ਜ਼ਿਲ•ਾ ਪੱਧਰ ਤੇ 2, ਬਲਾਕ ਪੱਧਰ ਤੇ 8 ਅਤੇ ਪਿੰਡ ਪੱਧਰ ਤੇ 70 ਜਾਗਰੁਕਤਾ ਕੈਂਪ ਲਗਾਏ ਜਾ ਚੁੱਕੇ ਹਨ। 
ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਸਰਕਾਰ ਵੱਲੋਂ ਸਬਸਿਡੀ ਤੇ ਬੀਜ ਉਪਲਬਦ ਕਰਵਾਏ ਜਾਂਦੇ ਹਨ ਉਨ•ਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਬੀਜ ਕਿਸਾਨਾਂ ਨੂੰ ਵੰਡਣ ਲਈ ਜਨ ਸੰਚਾਰ ਰਾਹੀ ਸੂਚਨਾਂ ਦਿੱਤੀ ਜਾਵੇ ਤਾਂ ਜੋ ਸਰਕਾਰ ਦੀਆਂ ਕਿਸਾਨ ਭਲਾਈ ਯੋਜਨਾਵਾਂ ਦਾ ਲਾਭ ਸਮੇਂ ਰਹਿੰਦੇ ਕਿਸਾਨ ਉੱਠਾ ਸਕਣ। ਉਨ•ਾਂ ਦੱਸਿਆ ਕਿ ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਜਿਲ•ੇ ਅੰਦਰ ਇਸ ਵਾਰ ਵੀ 3000 ਕਵਿੰਟਲ ਕਣਕ ਦਾ ਬੀਜ 1000 ਰੁਪਏ ਪ੍ਰਤੀ ਕਵਿੰਟਲ ਸਬਸਿਡੀ ਦੇ ਹਿਸਾਬ ਨਾਲ ਵੰਡਿਆ ਜਾ ਰਿਹਾ ਹੈ। ਜਿਸ ਦੀ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। 

© 2016 News Track Live - ALL RIGHTS RESERVED