ਬੈਟਰੀਅਾਂ ਦੇ ਸਹਾਰੇ ਨਾਕੇ ’ਤੇ ਚੈਕਿੰਗ

Nov 20 2018 03:54 PM
ਬੈਟਰੀਅਾਂ ਦੇ ਸਹਾਰੇ ਨਾਕੇ ’ਤੇ ਚੈਕਿੰਗ

ਕੇਂਦਰੀ ਸੁਰੱਖਿਆ ਏਜੰਸੀਅਾ ਵੱਲੋਂ ਪੰਜਾਬ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ ਅਤੇ ਬੀਤੀ ਦੁਪਹਿਰ ਨਿਰੰਕਾਰੀ ਸਤਿਸੰਗ ਭਵਨ ਅੰਮ੍ਰਿਤਸਰ ’ਚ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋਡ਼ਾ ਨੇ ਵੀ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਜਿਸ ਕਾਰਨ ਪੁਲਸ ਵੱਲੋਂ ਦੇਸ਼ ਦੇ ਸਾਰੇ ਨਾਕਿਆਂ ’ਤੇ ਅਲਰਟ ਜਾਰੀ ਕਰ ਦਿੱਤਾ ਸੀ। ਜਿਸ ਦੇ ਚੱਲਦੇ ਜ਼ਿਲਾ ਪਠਾਨਕੋਟ ਪੁਲਸ ਵੱਲੋਂ ਪੰਜਾਬ ਤੇ ਜੰਮੂ-ਕਸ਼ਮੀਰ ਦੇ ਪ੍ਰਵੇਸ਼ ਵੱਲੋਂ ਮਾਧੋਪੁਰ ’ਚ ਚੈਕਿੰਗ ਮੁੁਹਿੰਮ ਚਲਾਈ  ਗਈ ਸੀ।  
ਮਾਧੋਪੁਰ ਨਾਕੇ ਦਾ ਦੌਰਾ ਕੀਤਾ ਤੇ ਕਰਮਚਾਰੀਆਂ ਵੱਲੋਂ ਬੈਟਰੀਅਾਂ ਦੇ ਸਹਾਰੇ ਨਾਕੇ ’ਤੇ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਪਰ ਮਾਧੋਪੁਰ ਨਾਕੇ ਦਾ ਜ਼ਿਆਦਾਤਰ ਹਿੱਸਾ ਹਨੇਰੇ ’ਚ ਡੁਬਿਆ ਹੋਇਆ  ਸੀ। ਇਸ ’ਚ ਦੇਖਣ ਵਾਲੀ ਗੱਲ ਇਹ ਹੈ ਕਿ ਹਨੇਰੇ ’ਚ  ਪੁਲਸ ਦੇ ਕਰਮਚਾਰੀ ਇਹ ਕਿਸੇ ਤਰ੍ਹਾਂ ਚੈਕਿੰਗ ਕਰ ਰਹੇ ਹਨ, ਉਥੇ ਹੀ ਨਾਕੇ ’ਤੇ ਕੁਝ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤੇ ਉਨ੍ਹਾਂ ਨੇ ਦਬੀ ਜੁਬਾਨ ਨਾਲ ਕਿਹਾ ਕਿ ਲਾਈਟ ਅੱਜ ਸ਼ਾਮ ਨੂੰ ਹੀ ਖਰਾਬ ਹੋਈ ਹੈ। ਇਸ ’ਚ ਦੇਖਣ ਵਾਲੀ ਗੱਲ ਇਹ ਹੈ ਜੇਕਰ ਚੈਕਿੰਗ ਦੇ ਮੌਕੇ ਕੋਈ ਸ਼ੱਕੀ ਵਿਅਕਤੀ ਸਾਹਮਣੇ ਆ ਜਾਵੇ ਤੇ ਉਹ ਹਨੇਰੇ ਦਾ ਫਾਈਦਾ ਚੁੱਕ  ਕੇ ਮੌਕੇ ਤੋਂ  ਫਰਾਰ ਹੋ ਸਕਦਾ ਹੈ। ਜਿਸ ਦੇ ਚਲਦੇ ਪੁਲਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀ ਮਾਮੂਲੀ ਲਾਪ੍ਰਵਾਹੀਆਂ ਨੂੰ ਗੁਰੇਜ ਕਰਨਾ ਚਾਹੀਦਾ ਹੈ। ਕਿਉਂਕਿ ਪੁਲਸ ਪ੍ਰਸ਼ਾਸਨ ਦੀ ਇਹ ਲਾਪਰਵਾਹੀਆਂ ਪੁਲਸ ਕਾਰਜ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ ਲਾਉਂਦੀ ਹੈ। ਜਿਸ ਦੇ ਚਲਦੇ ਪੁਲਸ ਨੂੰ ਸੁਰੱਖਿਆ ਦੇ ਮੱਦੇਨਜ਼ਰ  ਚੌਕਸ ਹੋ ਕੇ ਆਪਣੀ ਡਿਊਟੀ ’ਤੇ ਤਾਇਨਾਤ ਹੋਣਾ ਚਾਹੀਦਾ ਤਾਂਕਿ ਚੈਕਿੰਗ ਦੇ ਮੌਕੇ ’ਤੇ ਵੀ ਅਣਹੋਣੀ ਘਟਨਾ ਨਾ ਵਾਪਰ ਸਕੇ। 

© 2016 News Track Live - ALL RIGHTS RESERVED