ਸਫਾਈ ਕਰਮਚਾਰੀ ਯੂਨੀਅਨ ਨੇ ਹਾਈਵੇ ਦੇ ਖੁੱਲੇ ਸ਼ਰਾਬ ਦੇ ਠੇਕੇ ਦੇ ਵਿਰੁਧ ਕੀਤੀ ਨਾਅਰੇਬਾਜੀ

Jun 13 2018 03:42 PM
ਸਫਾਈ ਕਰਮਚਾਰੀ ਯੂਨੀਅਨ ਨੇ ਹਾਈਵੇ ਦੇ ਖੁੱਲੇ ਸ਼ਰਾਬ ਦੇ ਠੇਕੇ ਦੇ ਵਿਰੁਧ ਕੀਤੀ ਨਾਅਰੇਬਾਜੀ


ਦੀਨਾਨਗਰ
ਸਫਾਈ ਕਰਮਚਾਰੀ ਯੂਨੀਅਨ ਦੀਨਾਨਗਰ ਦੇ ਪ੍ਰਧਾਨ ਵੱਲੋਂ ਬੱਸ ਸਟੈਂਡ ਦੇ ਬਾਹਰ ਸਟੇਟ ਹਾਈਵੇ 'ਤੇ ਖੁੱਲ•ੇ ਸ਼ਰਾਬ ਦੇ ਠੇਕੇ ਦੇ ਅੱਗੇ ਰੇਟ ਲਿਸਟ ਨਾ ਲਾਉਣ ਬਾਰੇ ਪੁੱਛਣ 'ਤੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਉਨ•ਾਂ ਨੂੰ ਕਥਿਤ ਤੌਰ 'ਤੇ ਜਾਤੀਸੂਚਕ ਗਾਲ•ਾਂ ਕੱਢ ਦਿੱਤੀਆ ਗਈਆ, ਜਿਸ ਪਿਛੋ ਭੜਕੇ ਸਫਾਈ ਕਰਮਚਾਰੀਆਂ ਨੇ ਠੇਕੇ ਦੇ ਬਾਹਰ ਟਰਾਲੀ ਭਰ ਕੇ ਕੂੜਾ ਸੁੱਟਣ ਤੋਂ ਬਾਅਦ ਸ਼ਰਾਬ ਠੇਕੇਦਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਦੀਪਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਬੱਸ ਸਟੈਂਡ ਦੇ ਬਾਹਰ ਸ਼ਰਾਬ ਦੇ ਠੇਕੇ 'ਤੇ ਗਏ ਤਾਂ ਸ਼ਰਾਬ ਖਰੀਦਣ ਤੋਂ ਪਹਿਲਾਂ ਉਸਨੇ ਮੌਕੇ ਦੇ ਕਰਿੰਦਿਆਂ ਨੂੰ ਠੇਕੇ ਦੇ ਬਾਹਰ ਸ਼ਰਾਬ ਦੀ ਰੇਟ ਲਿਸਟ ਨਾ ਲਾਏ ਜਾਣ ਬਾਰੇ ਪੁੱਛਿਆ ਤਾਂ ਕਰਿੰਦੇ ਉਸ 'ਤੇ ਭੜਕ ਉੱਠੇ ਅਤੇ ਜਾਤੀਸੂਚਕ ਗਾਲ•ਾਂ ਕੱਢ ਕੇ ਉਸ ਨੂੰ ਕਾਫੀ ਜ਼ਲੀਲ ਕੀਤਾ। ਇਸਦਾ ਪਤਾ ਚੱਲਦੇ ਹੀ ਸਮੂਹ ਸਫਾਈ ਕਰਮਚਾਰੀਆਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਅੱਜ ਸਵੇਰ ਹੁੰਦੇ ਹੀ ਸਫਾਈ ਕਰਮਚਾਰੀਆਂ ਨੇ ਠੇਕੇ ਦੇ ਬਾਹਰ ਕੂੜੇ ਦੀ ਭਰੀ ਟਰਾਲੀ ਸੁੱਟ ਦਿੱਤੀ। ਇਸਦੇ ਬਾਅਦ ਸਾਰੇ ਕਰਮਚਾਰੀ ਨਗਰ ਪ੍ਰੀਸ਼ਦ ਦਫਤਰ ਦੇ ਬਾਹਰ ਇਕੱਠੇ ਹੋ ਗਏ ਅਤੇ ਸ਼ਰਾਬ ਠੇਕੇਦਾਰਾਂ ਵਿਰੁੱਧ ਡਟ ਕੇ ਨਾਅਰੇਬਾਜ਼ੀ ਕਰਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਰਹੇ।
ਸਰਕਾਰੀ ਪਹੁੰਚ ਕਾਰਨ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਸ਼ਰਾਬ ਠੇਕੇਦਾਰ ਸਥਾਨਕ ਵੱਖ-ਵੱਖ ਸੰਗਠਨਾਂ ਨੇ ਦੀਨਾਨਗਰ ਵਿਖੇ ਸ਼ਰਾਬ ਠੇਕੇਦਾਰਾਂ 'ਤੇ  ਮਨਮਾਨੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਮਿੱਥੇ ਗਏ ਰੇਟ ਤੋਂ ਜ਼ਿਆਦਾ ਪੈਸੇ ਵਸੂਲਣ ਕਾਰਨ ਠੇਕੇਦਾਰ ਠੇਕੇ ਦੇ ਬਾਹਰ ਰੇਟ ਲਿਸਟ ਨਹੀਂ ਲਾਉਂਦੇ, ਜਦਕਿ ਸਰਕਾਰ ਵੱਲੋਂ ਸਾਰੇ ਠੇਕਿਆਂ ਦੇ ਬਾਹਰ ਰੇਟ ਲਿਸਟ ਲਾਉਣਾ ਜ਼ਰੂਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ•ਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸ਼ਰਾਬ ਦੀ ਅੱਧੀ ਬੋਤਲ ਲੈਣ ਵਾਲਿਆਂ ਨੂੰ ਬੰਦ ਬੋਤਲ ਦੇਣ ਦੀ ਬਜਾਏ ਜ਼ਿਆਦਾਤਰ ਉਸੇ ਵੇਲੇ ਰੀਫਿਲ ਕਰ ਕੇ ਸ਼ਰਾਬ ਵੇਚੀ ਜਾਂਦੀ ਹੈ, ਜਿਸ ਸਬੰਧੀ ਕਈ ਵਾਰ ਸਥਾਨਕ ਐਕਸਾਈਜ਼ ਵਿਭਾਗ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਸਰਕਾਰੀ ਪਹੁੰਚ ਕਾਰਨ ਠੇਕੇਦਾਰ ਰੇਟ ਲਿਸਟ ਲਾਉਣ ਅਤੇ ਸ਼ਰਾਬ ਦੀ ਬੰਦ ਬੋਤਲ ਵੇਚੇ ਜਾਣ ਸਬੰਧੀ ਸਰਕਾਰ ਦੀਆਂ ਸਖਤ ਹਦਾਇਤਾਂ ਦੀ ਪਾਲਣ ਕਰਨਾ ਮੁਨਾਸਿਬ ਨਹੀਂ ਸਮਝਦੇ।

© 2016 News Track Live - ALL RIGHTS RESERVED