ਸਿਵਲ ਹਸਪਤਾਲ ਵਿੱਚ ਪਾਰਕਿੰਗ ਸੇਵਾ ਹੋਈ ਮੁਫਤ

Jun 15 2018 03:23 PM
ਸਿਵਲ ਹਸਪਤਾਲ ਵਿੱਚ ਪਾਰਕਿੰਗ ਸੇਵਾ ਹੋਈ ਮੁਫਤ


ਜਲੰਧਰ 
ਜਲੰਧਰ ਦੇ ਸਿਵਲ ਹਸਪਤਾਲ 'ਚ ਅਜਿਹੇ ਹਾਲਾਤ ਹੋ ਚੁੱਕੇ ਹਨ ਕਿ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦੇ ਨਾਲ-ਨਾਲ ਬਾਜ਼ਾਰ ਸ਼ਾਪਿੰਗ ਕਰਨ ਆਏ ਲੋਕਾਂ ਨੂੰ ਲਾਭ ਹੋ ਰਿਹਾ ਹੈ। ਅਸਲ 'ਚ ਸਿਵਲ ਹਸਪਤਾਲ ਦਾ ਸਾਈਕਲ ਸਟੈਂਡ ਠੇਕਾ ਖਤਮ ਹੋ ਚੁੱਕਾ ਹੈ ਅਤੇ ਅਜੇ ਤੱਕ ਨਵੇਂ ਠੇਕੇਦਾਰ ਨੂੰ ਠੇਕਾ ਨਹੀਂ ਮਿਲਿਆ। ਜਿਸ ਕਾਰਨ ਸਿਵਲ ਹਸਪਤਾਲ 'ਚ ਪਾਰਕਿੰਗ ਮੁਫਤ ਹੋ ਚੁੱਕੀ ਹੈ। 2017 'ਚ 30 ਲੱਖ ਸਾਲਾਨਾ ਠੇਕਾ ਸੀ ਜਦੋਂ ਕਿ 2016 'ਚ 24 ਲੱਖ ਸਾਲਾਨਾ ਠੇਕਾ ਸੀ। ਦੱਸਿਆ ਜਾ ਰਿਹਾ ਹੈ ਕਿ ਠੇਕੇਦਾਰਾਂ ਨੇ ਮਿਲ ਕੇ ਹਸਪਤਾਲ ਦੇ ਠੇਕੇ ਦੀ ਬੋਲੀ ਇੰਨੀ ਚੜ•ਾ ਦਿੱਤੀ ਕਿ ਹਾਲਾਤ ਇਹ ਹੋ ਚੁੱਕੇ ਹਨ ਕਿ 2017 'ਚ ਠੇਕੇਦਾਰ ਨੂੰ ਜੇਬ 'ਚੋਂ ਪੈਸੇ ਭਰ ਕੇ ਹਸਪਤਾਲ ਦੀ ਕਿਸ਼ਤ ਚੁਕਾਉਣੀ ਪਈ ਸੀ। ਹਾਲਾਂਕਿ ਸਰਕਾਰ ਨੇ ਟੈਂਡਰ ਪਾਸ ਕਰ ਦਿੱਤਾ ਹੈ ਅਤੇ ਬੋਲੀ ਦਾਤਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਵੀ ਠੇਕੇਦਾਰ ਬੋਲੀ ਦੇਣ ਨੂੰ ਤਿਆਰ ਨਹੀਂ ਕਿਉਂ ਕਿ ਉਨ•ਾਂ ਨੂੰ ਪਤਾ ਹੈ ਕਿ ਠੇਕਾ 30 ਲੱਖ ਦੇ ਕਰੀਬ ਹੀ ਮਿਲਣ ਵਾਲਾ ਹੈ ਕਿਉਂਕਿ ਸਰਕਾਰੀ ਪਾਲਿਸੀ ਦੇ ਹਿਸਾਬ ਨਾਲ ਠੇਕੇ 'ਚ ਬੋਲੀ ਤੋਂ ਬਾਅਦ ਜੇਕਰ ਠੇਕਾ ਲੈਣ ਵਾਲੀ ਰਕਮ ਵੱਧ ਜਾਵੇ ਤਾਂ ਫਿਰ ਰਕਮ ਘੱਟ ਹੋਣ ਦੀ ਥਾਂ ਵੱਧਦੀ ਹੀ ਹੈ। 

© 2016 News Track Live - ALL RIGHTS RESERVED