ਫਲਾਂ ਦੀ ਜਿਆਦਾ ਪੈਦਾਵਾਰ ਲਈ ਬਾਗਬਾਨੀ ਮਾਹਿਰਾਂ ਨਾਲ ਸੰਪਰਕ ਕਰੋ ਅਤੇ ਕਦੇ ਵੀ ਸਪਰੇਅ ਨਹੀਂ ਕਰਨੀ ਚਾਹੀਦੀ-ਡਾ. ਜਤਿੰਦਰ

Jun 17 2018 03:35 PM
ਫਲਾਂ ਦੀ ਜਿਆਦਾ ਪੈਦਾਵਾਰ ਲਈ ਬਾਗਬਾਨੀ ਮਾਹਿਰਾਂ ਨਾਲ ਸੰਪਰਕ ਕਰੋ ਅਤੇ ਕਦੇ ਵੀ ਸਪਰੇਅ ਨਹੀਂ ਕਰਨੀ ਚਾਹੀਦੀ-ਡਾ. ਜਤਿੰਦਰ

ਫਲਾਂ ਦੀ ਜਿਆਦਾ ਪੈਦਾਵਾਰ ਲਈ ਬਾਗਬਾਨੀ ਮਾਹਿਰਾਂ ਨਾਲ ਸੰਪਰਕ ਕਰੋ ਅਤੇ ਕਦੇ ਵੀ ਸਪਰੇਅ ਨਹੀਂ ਕਰਨੀ ਚਾਹੀਦੀ-ਡਾ. ਜਤਿੰਦਰ 
ਪਠਾਨਕੋਟ
ਮਸਾਲੇ (ਕੈਲਸੀਅਮ ਕਾਰਬਾਈਡ) ਨਾਲ ਪਕਾਏ ਹੋਏ ਫਲ ਸਿਹਤ ਨੂੰ ਖਰਾਬ ਕਰ ਸਕਦੇ ਹਨ ਅਤੇ ਢੇਰ ਸਾਰੀਆਂ ਖਤਰਨਾਕ ਬੀਮਾਰੀਆਂ ਵੀ ਲਗ ਸਕਦੀਆਂ ਹਨ ਇਸ ਲਈ ਫਲ•ਾਂ ਨੂੰ ਹਮੇਸਾ ਇਥਲੀਨ ਗੈਸ ਨਾਲ ਹੀ ਪਕਾਇਆ ਜਾਣਾ ਚਾਹੀਦਾ ਹੈ। ਇਹ ਜਾਣਕਾਰੀ ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ ਪਠਾਨਕੋਟ ਨੇ ਪਿੰਡ ਸੋਲੀ ਭੋਲੀ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲਗਾਏ ਇਕ ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਦਿੱਤੀ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਵੱਲੋਂ  ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾ ਅਨੁਸਾਰ ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ•ਾ ਪਠਾਨਕੋਟ ਅੰਦਰ ਪੈਂਦੇ ਬਾਗਾਂ ਵਿੱਚ ਜਾਂ ਕੇ ਬਾਗਬਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 
ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵਿਭਾਗ ਵੱਲਂੋ ਪ੍ਰੋਗਰਾਮ ਉਲੀਕੇ ਗਏ ਹਨ ਤਾਂ ਜੋ ਜਿਆਦਾ ਤੋਂ ਜਿਆਦਾ ਬਾਗਬਾਨਾਂ ਨੂੰ ਸਹੀਂ ਤਰੀਕੇ ਨਾਲ ਮਸਾਲੇ (ਕੈਲਸੀਅਮ ਕਾਰਬਾਈਡ) ਤੋਂ ਬਿਨ•ਾਂ ਫਲ•ਾਂ ਨੂੰ ਪਕਾਉਂਣ ਬਾਰੇ ਜਾਗਰੁਕ ਕੀਤਾ ਜਾਵੇ। ਉਨ•ਾਂ ਬਾਗਬਾਨਾਂ ਨੂੰ ਜਾਗਰੁਕ ਕਰਦਿਆਂ ਦੱਸਿਆ ਕਿ ਸਿਹਤ ਲਈ ਖਤਰਨਾਕ ਮਸਾਲਿਆਂ ਨਾਲ ਤਿਆਰ ਕੀਤੇ ਫਲਾਂ ਨਾਲ ਮਨੁੱਖ ਨੂੰ ਖਤਰਨਾਕ ਬੀਮਾਰੀਆਂ ਹੋ ਸਕਦੀਆ ਹਨ ਅਗਰ ਅਸੀਂ ਜਾਗਰੁਕ ਹੋਵੇਗੇ ਤਾਂ ਲੋਕਾਂ ਨੂੰ ਵਧੀਆ ਕਵਾਲਿਟੀ ਦੇ ਫਲ ਮਿਲ ਸਕਣਗੇ । ਇਸ ਦੇ ਨਾਲ ਹੀ ਲੋਕਾਂ ਨੂੰ ਨਰੋਈ ਸਿਹਤ ਵੀ ਮਿਲੇਗੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾਂ ਹੈ ਅਸੀਂ ਜਾਗਰੁਕ ਹੋਈਏ ਤਾਂ ਜੋ ਪੰਜਾਬ ਨੂੰ ਤੰਦਰੁਸਤ ਬਣਾਇਆ ਜਾ ਸਕੇ। ਉਨ•ਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਬੀਮਾਰੀਆਂ ਤੋਂ ਬਚਣ ਦੇ ਲਈ ਫਲ ਹਮੇਸਾ ਸਾਫ ਪਾਣੀ ਨਾਲ ਧੋਣ ਤੋਂ ਬਾਅਦ ਹੀ ਖਾਣੇ ਚਾਹੀਦੇ ਹਨ। ਉਨ•ਾਂ ਬਾਗਬਾਨਾਂ ਨੂੰ ਵੀ ਕਿਹਾ ਕਿ ਫਲਾਂ ਦੀ ਜਿਆਦਾ ਪੈਦਾਵਾਰ ਲੈਣ ਦੇ ਲਈ ਬਾਗਬਾਨੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਫਲਾਂ ਤੇ ਸਪਰੇਅ ਨਹੀਂ ਕਰਨੀਆਂ ਚਾਹੀਦੀਆਂ। ਇਸ ਨਾਲ ਅਸੀਂ ਜਹਿਰੀਲੇ ਫਲ ਪੈਦਾ ਕਰਦੇ ਹਾਂ ਅਤੇ ਵਾਤਾਵਰਣ ਨੂੰ ਵੀ ਦੁਸ਼ਿਤ ਕਰਦੇ ਹਾਂ ।

© 2016 News Track Live - ALL RIGHTS RESERVED