ਸ਼ਹੀਦ ਵਿਕਰਮ ਬੱਤਰਾ ਦੀ ਬਹਾਦਰੀ ਅੱਗੇ ਪਾਕਿਸਤਾਨ ਵੀ ਨਤਮਸਤਕ ਦਿਖਾਈ ਦਿੱਤਾ ਸੀ

Jul 08 2018 02:40 PM
ਸ਼ਹੀਦ ਵਿਕਰਮ ਬੱਤਰਾ ਦੀ ਬਹਾਦਰੀ ਅੱਗੇ ਪਾਕਿਸਤਾਨ ਵੀ ਨਤਮਸਤਕ ਦਿਖਾਈ ਦਿੱਤਾ ਸੀ


ਚੰਡੀਗੜ
ਸ਼ਹੀਦ ਕੈਪਟਨ ਵਿਕਰਮ ਬੱਤਰਾ ਨੂੰ ਪਰਮਵੀਰ ਚੱਕਰ ਪਾਉਣ ਦੀ ਖਿੱਚ ਸ਼ੁਰੂ ਤੋਂ ਹੀ ਸੀ। ਇਹ ਗੱਲ ਉਨ•ਾਂ ਦੇ ਜੁੜਵਾ ਭਰਾ ਵਿਸ਼ਾਲ ਨੇ ਪੀ. ਯੂ. ਵਲੋਂ ਕਰਵਾਈ ਗਈ ਸ਼ੂਟਿੰਗ ਰੇਂਜ ਦੇ ਨਾਮਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੇ ਸ਼ਹੀਦੀ ਦਿਨ ਮੌਕੇ ਪੀ. ਯੂ. ਸ਼ੂਟਿੰਗ ਰੇਂਜ ਦਾ ਨਾਂ ਬਦਲ ਕੇ ਕੈਪਟਨ ਵਿਕਰਮ ਬੱਤਰਾ ਸ਼ੂਟਿੰਗ ਰੇਂਜ ਰੱਖਿਆ ਗਿਆ ਹੈ। 
ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਉਹ ਸ਼ਹਿਰ ਵਿਚ ਆਏ ਸਨ। ਵਿਸ਼ਾਲ ਨੇ ਦੱਸਿਆ ਕਿ ਬਚਪਨ ਦੇ ਦਿਨਾਂ ਵਿਚ ਸਾਡੇ ਕੋਲ ਟੈਲੀਵਿਜ਼ਨ ਨਹੀਂ ਹੁੰਦਾ ਸੀ। ਉਨ•ਾਂ ਦਿਨਾਂ 'ਚ ਦੂਰਦਰਸ਼ਨ 'ਤੇ 'ਪਰਮਵੀਰ ਚੱਕਰ' ਸੀਰੀਅਲ ਆਉਂਦਾ ਹੁੰਦਾ ਸੀ, ਜਿਸ ਨੂੰ ਵੇਖਣ ਲਈ ਦੋਵੇਂ ਭਰਾ ਰਾਤ ਨੂੰ ਗੁਆਂਢੀਆਂ ਦੇ ਘਰ ਜਾਂਦੇ ਸਨ। ਸੀਰੀਅਲ ਤੋਂ ਪ੍ਰਭਾਵਿਤ ਹੋ ਕੇ ਵਿਕਰਮ ਬੱਤਰਾ ਨੇ ਆਰਮੀ ਜੁਆਇਨ ਕੀਤੀ ਸੀ।
ਵਿਸ਼ਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਭਾਵੇਂ ਹੀ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਾਡੇ ਵਿਚ ਨਹੀਂ ਹਨ ਪਰ ਕੋਈ ਇਹੋ ਜਿਹਾ ਦਿਨ ਨਹੀਂ ਹੁੰਦਾ, ਜਿਸ ਦਿਨ ਪਰਿਵਾਰ ਵਿਚ ਉਨ•ਾਂ ਬਾਰੇ ਗੱਲਬਾਤ ਨਾ ਹੁੰਦੀ ਹੋਵੇ। ਪ੍ਰੋਗਰਾਮ ਵਿਚ ਰਿਟਾ. ਲੈਫਟੀਨੈਂਟ ਜਨਰਲ ਕੇ. ਜੇ. ਸਿੰਘ ਨੇ ਵੀ ਕਾਰਗਿਲ ਯੁੱਧ ਸਬੰਧੀ ਵੱਡਾ ਖੁਲਾਸਾ ਕੀਤਾ।
ਉਨ•ਾਂ ਕਿਹਾ ਕਿ ਪਾਕਿਸਤਾਨ ਨੇ ਬੜੀ ਚਲਾਕੀ ਨਾਲ ਕਾਰਗਿਲ ਦੀਆਂ ਪਹਾੜੀਆਂ 'ਤੇ ਕਬਜ਼ਾ ਕਰ ਲਿਆ ਸੀ ਪਰ ਉਨ•ਾਂ ਨੂੰ ਪਤਾ ਨਹੀਂ ਸੀ ਕਿ ਭਾਰਤ ਵਿਚ ਪਰਮਵੀਰ ਚੱਕਰ ਐਵਾਰਡ ਨਾਲ ਸਨਮਾਨਿਤ ਸ਼ਹੀਦ ਕੈਪਟਨ ਵਿਕਰਮ ਬੱਤਰਾ ਵਰਗੇ ਬਹਾਦਰ ਜਵਾਨ ਹਨ।
ਸ਼ਹੀਦ ਵਿਕਰਮ ਦੀ ਬਹਾਦਰੀ ਅੱਗੇ ਪਾਕਿਸਤਾਨ ਵੀ ਨਤਮਸਤਕ ਦਿਖਾਈ ਦਿੱਤਾ। ਉਨ•ਾਂ ਨੇ ਉਸਨੂੰ ਸ਼ੇਰ ਸ਼ਾਹ ਦਾ ਉਪ ਨਾਂ ਦੇ ਦਿੱਤਾ। 
ਭਾਰਤ ਨੂੰ ਚੀਨ-ਪਾਕਿਸਤਾਨ ਤੋਂ ਵੱਧ ਖ਼ਤਰਾ ਦੇਸ਼ ਦੀਆਂ ਅੰਦਰੂਨੀ ਵਿਰੋਧੀ ਤਾਕਤਾਂ ਤੋਂ  
ਪ੍ਰੋਗਰਾਮ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਨੂੰ ਚੀਨ ਅਤੇ ਪਾਕਿਸਤਾਨ ਤੋਂ ਇੰਨਾ ਖਤਰਾ ਨਹੀਂ, ਜਿੰਨਾ ਦੇਸ਼ ਦੀਆਂ ਅੰਦਰੂਨੀ ਵਿਰੋਧੀ ਤਾਕਤਾਂ ਤੋਂ ਹੈ। ਜਦੋਂ ਤਕ ਦੇਸ਼ ਵਿਚ ਸ਼ਹੀਦ ਕੈਪਟਨ ਵਿਕਰਮ ਬੱਤਰਾ ਵਰਗੇ ਬਹਾਦਰ ਵੀਰ ਹੋਣਗੇ, ਉਦੋਂ ਤਕ ਦੇਸ਼ ਦਾ ਬਾਹਰੀ ਤਾਕਤਾਂ ਕੁਝ ਵੀ ਵਿਗਾੜ ਨਹੀਂ ਸਕਦੀਆਂ ਹਨ।

© 2016 News Track Live - ALL RIGHTS RESERVED