ਫ੍ਰੀ ਚੈਕਅੱਪ ਕਰ ਕੇ 250 ਵਾਹਨਾਂ ਨੂੰ ਵੰਡੇ ਪ੍ਰਦੂਸਣ ਰਹਿਤ ਸਰਟੀਫਿਕੇਟ

Jul 12 2018 03:01 PM
ਫ੍ਰੀ ਚੈਕਅੱਪ ਕਰ ਕੇ 250 ਵਾਹਨਾਂ ਨੂੰ ਵੰਡੇ ਪ੍ਰਦੂਸਣ ਰਹਿਤ ਸਰਟੀਫਿਕੇਟ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਪੂਰੀ ਤਰ•ਾ ਨਾਲ ਤੰਦਰੁਸਤ ਬਣਾਇਆ ਜਾ ਸਕੇ। ਇਸ ਅਧੀਨ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਵੱਲੋਂ ਸੁੱਚਾ ਸਿੰਘ ਐਂਡ ਸਨਜ਼ ਸੈਲੀ ਰੋਡ ਪਠਾਲਕੋਟ ਵਿਖੇ ਇਕ ਫ੍ਰੀ ਪ੍ਰਦੁਸਣ ਚੈਕਅੱਪ ਕੈਂਪ ਸ੍ਰੀ ਬਲਦੇਵ ਰੰਧਾਵਾ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤਾ ਗਿਆ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਬਲਦੇਵ ਰੰਧਾਵਾ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਨੇ ਦੱਸਿਆ ਕਿ ਅੱਜ ਦੇ ਕੈਂਪ ਦੋਰਾਨ ਕਰੀਬ 250  ਵਾਹਨਾਂ ਦਾ ਫ੍ਰੀ ਪ੍ਰਦੂਸਣ ਚੈਕਅਪ ਕਰ ਕੇ ਸਰਟੀਫਿਕੇਟ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਉਨ•ਾਂ ਵੱਲੋਂ ਹੋਰ ਪ੍ਰਦੁਸਣ ਚੈਕਅੱਪ ਸੈਂਟਰਾਂ ਦੀ ਵੀ ਜਾਂਚ ਕੀਤੀ ਗਈ ਅਤੇ ਉਨ•ਾਂ ਦੇ ਕੰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਦੱਸਿਆ ਕਿ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਵੱਲੋਂ ਜਿਲ•ਾ ਪਠਾਨਕੋਟ ਵਿੱਚ ਜੁਲਾਈ ਮਹੀਨੇ ਦੋਰਾਨ ਬਿਨ•ਾਂ ਪ੍ਰਦੂਸਣ ਸਰਟੀਫਿਕੇਟ ਦੇ ਡਰਾਈਵਿੰਗ ਕਰਨ ਵਾਲੇ 80 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਅਤੇ 15 ਚਲਾਨ ਪ੍ਰੈਸਰ ਹਾਰਨਾਂ ਦੇ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਜਦੋਂ ਪ੍ਰੈਸਰ ਹਾਰਨ ਦਾ ਚਲਾਨ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਹੀ ਗੱਡੀ ਤੋਂ ਪ੍ਰੈਸਰ ਹਾਰਨ ਵੀ ਉਤਾਰ ਲਿਆ ਜਾਂਦਾ ਹੈ।  ਉਨ•ਾਂ ਇਸ ਮੋਕੇ ਤੇ ਵਾਹਨ ਚਾਲਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਮਿਸਨ ਤੰਦਰੁਸਤ ਪੰਜਾਬ ਮੁਹਿੰਮ ਸੁਰੂ ਕੀਤੀ ਗਈ ਹੈ। ਜਿਸ ਅਧੀਨ ਇਹ ਸਾਡਾ ਵੀ ਫਰਜ ਬਣਦਾ ਹੈ ਕਿ ਸਮੇਂ ਤੇ ਵਾਹਣ ਦਾ ਪ੍ਰਦੁਸਣ ਚੈਕ ਕਰਵਾਈਏ ਅਤੇ ਵਾਹਨ ਵਿੱਚ ਪਏ ਨੁਕਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ, ਤਾਂ ਜੋ ਗੱਡੀਆਂ ਦੇ ਪ੍ਰਦੁਸਣ ਕਾਰਨ ਵਾਤਾਵਰਣ ਜੋ ਗੰਦਾ ਹੋ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ। ਉਨ•ਾਂ ਕਿਹਾ ਕਿ ਵਾਤਾਵਰਣ ਨੂੰ ਸੁੱਧ ਰੱਖÎਣ ਦੇ ਲਈ ਸਾਨੂੰ ਸਾਰਿਆਂ ਨੂੰ ਜਾਗਰੁਕ ਹੋਣ ਦੀ ਜਰੂਰਤ ਹੈ । ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਸਹਿਰ ਅੰਦਰ ਹੋਰਨਾਂ ਸਥਾਨਾਂ ਤੇ ਵੀ ਚੈਕਿੰਗ ਅਭਿਆਨ  ਚਲਾਇਆ ਗਿਆ ਜਿਸ ਵਿੱਚ ਵਾਹਨਾਂ ਦੇ ਕਾਗਜਾਤ ਚੈਕ ਕੀਤੇ ਗਏ ਅਤੇ ਜਿਨ•ਾਂ ਵਾਹਨਾਂ ਕੋਲ ਪ੍ਰਦੂਸਣ ਸਰਟੀਫਿਕੇਟ ਨਹੀਂ ਸੀ ਉਨ•ਾਂ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਹਨ। ਉਨ•ਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਮੇਂ ਰਹਿੰਦਿਆਂ ਪ੍ਰਦੂਸਣ ਵਾਹਨ ਦਾ ਜਰੂਰੀ ਚੈਕ ਕਰਵਾਇਆ ਜਾਵੇ ਤਾਂ ਜੋ ਵਾਤਾਵਰਣ ਨੂੰ ਸੁੱਧ ਰੱਖਿਆ ਜਾ ਸਕੇ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਕੀਤਾ ਜਾ ਸਕੇ।

© 2016 News Track Live - ALL RIGHTS RESERVED