10ਵੀਂ ਅਤੇ 12ਵੀਂ ਦੀ ਪ੍ਰੀਖਿਆ ਪੈਟਰਨ ਨੂੰ ਬਦਲਣ ਦੀ ਯੋਜਨਾ

Sep 24 2018 01:43 PM
10ਵੀਂ ਅਤੇ 12ਵੀਂ ਦੀ ਪ੍ਰੀਖਿਆ ਪੈਟਰਨ ਨੂੰ ਬਦਲਣ ਦੀ ਯੋਜਨਾ


ਪਠਾਨਕੋਟ
ਸਾਲ 2020 ਵਿਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਕਲਾਸ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪੈਟਰਨ ਨੂੰ ਬਦਲਣ ਦੀ ਯੋਜਨਾ ਬਣਾ ਰਿਹਾ ਹੈ। ਬੋਰਡ ਪ੍ਰੀਖਿਆ ਲਈ ਇਹ ਨਵਾਂ ਪੈਟਰਨ ਸੈਸ਼ਨ 2019-2020 ਤੋਂ ਲਾਗੂ ਹੋਵੇਗਾ। ਬੋਰਡ ਵਲੋਂ ਬਣਾਈ ਯੋਜਨਾ ਅਨੁਸਾਰ ਪ੍ਰਸ਼ਨ ਪੱਤਰ ਵਿਚ 1 ਤੋਂ 5 ਅੰਕਾਂ ਦੇ ਛੋਟੇ ਪ੍ਰਸ਼ਨ ਸ਼ਾਮਲ ਜ਼ਿਆਦਾ ਹੋਣਗੇ। ਇਸ ਬਦਲਾਅ ਦਾ ਮਕਸਦ ਵਿਦਿਆਰਥੀਆਂ ਦੀ ਸੋਚਣ ਸਮਰੱਥਾ ਨੂੰ ਵਧਾਉਣਾ ਅਤੇ ਉਨ•ਾਂ ਦੀ ਲਰਨਿੰਗ ਪਾਵਰ ਨੂੰ ਵਧਾਉਣਾ ਹੈ। ਜਿਨ•ਾਂ ਵਿਦਿਆਰਥੀਆਂ ਨੂੰ ਰੱਟੇ ਲਾਉਣ ਦੀ ਆਦਤ ਹੈ, ਉਨ•ਾਂ ਦੀ ਇਸ ਆਦਤ ਨੂੰ ਬਦਲਣਾ ਵੀ ਇਸ ਦਾ ਉਦੇਸ਼ ਹੈ।
ਯੋਜਨਾ ਮੁਤਾਬਕ ਜ਼ਿਆਦਾ ਫੋਕਸ ਇਸ ਗੱਲ 'ਤੇ ਰਹੇਗਾ ਕਿ ਵਿਦਿਆਰਥੀ ਦੀ ਲਰਨਿੰਗ ਪ੍ਰਕਿਰਿਆ ਅਤੇ ਉਨ•ਾਂ ਦੇ ਸੋਚਣ ਦੀ ਸਮਰੱਥਾ ਦੀ ਸਮੀਖਿਆ ਕੀਤੀ ਜਾ ਸਕੇ। ਬੋਰਡ ਨੇ ਪੈਟਰਨ ਬਦਲਦੇ ਸਮੇਂ ਇਸ ਤਰ•ਾਂ ਦੀ ਰੂਪ-ਰੇਖਾ ਤਿਆਰ ਕੀਤੀ ਹੈ ਕਿ ਜਿਸ ਨਾਲ ਵਿਦਿਆਰਥੀਆਂ ਨੂੰ ਰੱਟੇ ਮਾਰ ਕੇ ਜ਼ਿਆਦਾ ਅੰਕ ਲਿਆਉਣ ਦੀ ਪ੍ਰਕਿਰਿਆ 'ਤੇ ਪਾਬੰਦੀ ਲੱਗੇ। ਇਸ ਤੋਂ ਇਲਾਵਾ ਪੇਪਰ ਦੇ ਮੁੱਲਾਂਕਣ ਲਈ ਵੀ ਅਧਿਆਪਕਾਂ ਨੂੰ ਜ਼ਿਆਦਾ ਸਮਾਂ ਮਿਲੇਗਾ ਅਤੇ ਰਿਜ਼ਲਟ ਸਮੇਂ ਤੋਂ ਪਹਿਲਾਂ ਜਾਰੀ ਹੋਣਗੇ। ਇਥੇ ਦੱਸ ਦੇਈਏ ਕਿ ਬੋਰਡ ਵਲੋਂ ਨਤੀਜਾ ਜਲਦੀ ਜਾਰੀ ਕਰਨ ਦੇ ਚੱਕਰ ਵਿਚ ਅਧਿਆਪਕਾਂ ਨੂੰ ਇਕ ਤਰੀਕ ਦੀ ਡੈੱਡਲਾਈਨ ਦੇ ਦਿੱਤੀ ਜਾਂਦੀ ਹੈ ਜਿਸ ਕਾਰਨ ਮੁੱਲਾਂਕਣ ਦੇ ਕਾਰਜ 'ਚ ਲੱਗੇ ਅਧਿਆਪਕ ਵੀ ਜਲਦਬਾਜ਼ੀ 'ਚ ਪੇਪਰ ਚੈੱਕ ਕਰ ਦਿੰਦੇ ਹਨ ਜਿਸ ਦੀ ਵਜ•ਾ ਨਾਲ ਕਿਤੇ ਨਾ ਕਿਤੇ ਕੋਈ ਤਰੁੱਟੀ ਰਹਿ ਜਾਂਦੀ ਹੈ।
ਇਸ ਯੋਜਨਾ ਦੇ ਪਿੱਛੇ ਸੀ. ਬੀ. ਐੱਸ. ਈ. ਦਾ ਇਕ ਖਾਸ ਮਕਸਦ ਹੈ। ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨਾਲ ਜੁੜੀ ਰਿਪੋਰਟ ਅਨੁਸਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਹੁਣ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਦੋ ਹਿੱਸਿਆਂ ਵਿਚ ਕਰਵਾਏਗੀ। ਪਹਿਲਾ ਭਾਗ ਵੋਕੇਸ਼ਨਲ ਅਤੇ ਦੂਜਾ ਨਾਨ-ਵੋਕੇਸ਼ਨਲ ਹੋਵੇਗਾ। ਵੋਕੇਸ਼ਨਲ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ। ਇਸ ਲਈ ਪ੍ਰੀਖਿਆ ਨੂੰ ਫਰਵਰੀ 'ਚ ਆਯੋਜਿਤ ਕੀਤਾ ਜਾਵੇਗਾ। ਨਾਨ-ਵੋਕੇਸ਼ਨਲ ਦੀਆਂ ਪ੍ਰੀਖਿਆਵਾਂ ਨੂੰ ਬੋਰਡ ਮਾਰਚ 'ਚ ਆਯੋਜਿਤ ਕਰੇਗਾ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਹੁਣ ਪ੍ਰਾਬਲਮ ਸੌਲਵਿੰਗ ਅਤੇ ਵਿਸ਼ਲੇਸ਼ਣ ਪੈਟਰਨ ਦੇ ਹੋਣਗੇ। ਪ੍ਰਸ਼ਨ ਪੱਤਰ 'ਚ ਛੋਟੇ ਪ੍ਰਸ਼ਨਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਵਿਦਿਆਰਥੀਆਂ ਦੀ ਸੋਚਣ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ।

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ, ਡੀ.ਏ.ਵੀ. ਸਕੂਲ, ਸਮਾਣਾ ਦਾ ਕਹਿਣਾ ਹੈ ਕਿ ਪ੍ਰੀਖਿਆਵਾਂ ਦੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਦਬਾਅ ਮੁਕਤ ਰੱਖਣ ਲਈ ਸੀ.ਬੀ.ਐੱਸ. ਈ. ਆਪਣੀਆਂ ਨਵੀਨਤਮ ਯੋਜਨਾਵਾਂ ਬਣਾ ਰਿਹਾ ਹੈ ਪਰ ਇਨ•ਾਂ ਯੋਜਨਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਜੋ ਸਮਾਂ ਦਿੱਤਾ ਜਾ ਰਿਹਾ ਹੈ। ਇਹ ਸ਼ਲਾਘਾਯੋਗ ਕਦਮ ਹੈ, ਕਿਉਂਕਿ ਬਦਲਾਅ ਦੇ ਮੁਤਾਬਕ ਬੱਚੇ ਵੀ ਆਪਣੀ ਪ੍ਰੀਖਿਆ ਦੀ ਤਿਆਰੀ ਬਦਲਦੇ ਪੈਟਰਨ ਦੇ ਮੁਤਾਬਕ ਕਰ ਸਕਦੇ ਹਨ, ਜਿਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਬੋਰਡ ਅਤੇ ਸਕੂਲਾਂ ਦਾ ਮਕਸਦ ਸਦਾ ਹੀ ਵਿਦਿਆਰਥੀਆਂ ਨੂੰ ਤਣਾਅਮੁਕਤ ਰੱਖਣਾ ਰਹਿੰਦਾ ਹੈ।

© 2016 News Track Live - ALL RIGHTS RESERVED