ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਗਾਇਆ ਜਾ ਰਿਹਾ ਹੈ ਮਧੂ ਮੱਖੀ ਪਾਲਣ ਸਿਖਲਈ ਕੋਰਸ

Oct 05 2018 12:56 PM
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਗਾਇਆ ਜਾ ਰਿਹਾ ਹੈ ਮਧੂ ਮੱਖੀ ਪਾਲਣ ਸਿਖਲਈ ਕੋਰਸ


ਪਠਾਨਕੋਟ:
ਪਠਾਨਕੋਟ (4.10.2018) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗੀਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ ਡਾ. ਸੂਨੀਲ ਕਸ਼ਯਪ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕ੍ਰਿਸ਼ੀ ਵਿਗੀਆਨ ਕੇਂਦਰ ਪਠਾਨਕੋਟ (ਘੋਹ) ਵੱਲੋਂ ਮਧੂ ਮੱਖੀ ਪਾਲਣ ਦਾ ਪੰਜ ਦਿਨਾਂ ਸਿਖਲਾਈ ਕੋਰਸ ਮਿਤੀ 8.10.2018 ਤੋ 12.10.2018 ਖੇਤੀਬਾੜੀ ਦਫ਼ਤਰ (ਇਨਦਰਾ ਕਲੋਨੀ) ਵਿੱਚ ਲਗਾਇਆ ਜਾ ਰਿਹਾ ਹੈ।ਇਸ ਸਿਖਲਈ ਕੋਰਸ ਵਿੱਚ ਮਧੂ ਮੱਖੀਆ ਦੀ ਸਾਂਭ ਸੰਭਾਲ, ਲੋੜੀਂਦੇ ਫੁਲ ਫੁਲਾਕੇ, ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।ਚਾਹਵਾਨ ਕਿਸਾਨ ਵੀਰ, ਨੌਜਵਾਨ ਅਤੇ ਕਿਸਾਨ ਬੀਬੀਆਂ ਇਹ ਸਿਖਲਾਈ ਕੋਰਸ ਪ੍ਰਾਪਤ ਕਰ ਸਕਦੇ ਹਨ। ਇਸ ਸਿਖਲਾਈ ਕੋਰਸ ਦੇ ਅੰਤ ਵਿੱਚ ਸਿਖਿਆਰਤੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਡਾ. ਸੁਨੀਲ ਕਸ਼ਯਪ, ਫੋਨ ਨ. 7888512268.

© 2016 News Track Live - ALL RIGHTS RESERVED