ਸਿਹਤ ਵਿਭਾਗ ਪਠਾਨਕੋਟ ਦੇ ਫੂਡ ਸੇਫਟੀ ਵਿੰਗ ਨੇ ਡਲਹੋਜੀ ਰੋਡ ਪਠਾਨਕੋਟ ਵਿਖੇ ਰੇਹੜੀਆਂ ਤੇ ਕੀਤੀ ਅਚਨਚੇਤ ਚੈਕਿੰਗ

Oct 05 2018 12:56 PM
ਸਿਹਤ ਵਿਭਾਗ ਪਠਾਨਕੋਟ ਦੇ ਫੂਡ ਸੇਫਟੀ ਵਿੰਗ ਨੇ ਡਲਹੋਜੀ ਰੋਡ ਪਠਾਨਕੋਟ ਵਿਖੇ ਰੇਹੜੀਆਂ ਤੇ ਕੀਤੀ ਅਚਨਚੇਤ ਚੈਕਿੰਗ


ਪਠਾਨਕੋਟ, 
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸ੍ਰੀ ਕਾਹਨ ਸਿੰਘ ਪੰਨੂ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਮਿਲਾਵਟ ਖੋਰੀ ਖਿਲਾਫ ਸ਼ੁਰੂ ਕੀਤੀ ਮੁਹਿੰਮ ਅਧੀਨ ਫੂਡ ਸੇਫਟੀ ਟੀਮ ਵੱਲੋਂ ਡਲਹੋਜੀ ਰੋਡ ਪਠਾਨਕੋਟ ਤੇ ਲਗਦੀਆਂ ਰੇਹੜੀਆਂ ਦੀ ਅਚਨਚੇਤ ਚੈਕਿੰਗ ਕੀਤੀ। ਇਹ ਜਾਣਕਾਰੀ ਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਨੇ ਦਿੱਤੀ। ਉਨ•ਾਂ ਦੱਸਿਆ ਕਿ ਚੈਕਿੰਗ ਦੋਰਾਨ ਉਨ•ਾਂ ਨਾਲ ਸਿਮਰਤ ਕੌਰ ਫੂਡ ਸੇਫਟੀ ਅਧਿਕਾਰੀ, ਰੇਖਾ ਸਰਮਾ ਫੁਡ ਸੇਫਟੀ ਅਧਿਕਾਰੀ ਵੀ ਮੋਜੂਦ ਸਨ। ਉਨ•ਾਂ ਦੱਸਿਆ ਕਿ ਚੈਕਿੰਗ ਦੋਰਾਨ ਪੰਜ ਰੇਹੜੀਆਂ ਤੋਂ ਸੈਂਪਲ ਭਰ ਕੇ ਜਾਂਚ ਲਈ ਖਰੜ ਵਿਖੇ ਭੇਜੇ ਗਏ ਹਨ ਅਤੇ ਰਿਪੋਰਟ ਆਉਂਣ ਤੇ ਕਾਰਵਾਈ ਕੀਤੀ ਜਾਵੇਗੀ। 
ਜਾਣਕਾਰੀ ਦਿੰਦਿਆਂ ਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਟੀਮ ਵੱਲੋਂ ਬੁੱਧਵਾਰ ਦੇਰ ਰਾਤ ਡਲਹੋਜੀ ਰੋਡ ਪਠਾਨਕੋਟ ਵਿਖੇ ਫਾਸਟ ਫੂਡ ਆਦਿ ਦੀਆਂ ਲਗਾਈਆਂ ਜਾਦੀਆਂ ਰੇਹੜੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੋਕੇ ਤੇ ਕੂਝ ਰੇਹੜੀ ਲਗਾਉਂਣ ਵਾਲਿਆਂ ਸਿਰ ਤੇ ਕੈਪ ਅਤੇ ਹੱਥਾਂ ਵਿੱਚ ਦਸਤਾਨੇ ਨਹੀਂ ਪਾਏ ਹੋਏ ਸਨ ਜੋ ਮੋਕੇ ਤੇ ਵਿਭਾਗ ਵੱਲੋਂ ਉਨ•ਾਂ ਨੂੰ ਮੂਹੇਈਆਂ ਕਰਵਾਏ ਗਏ। ਉਨ•ਾ ਦੱਸਿਆ ਕਿ ਪੰਜ ਰੇਹੜੀਆਂ ਤੇ ਖਾਣ ਪੀਣ ਵਾਲੇ ਸਮਾਨ ਦੇ ਸੈਂਪਲ ਭਰੇ ਗਏ ਹਨ ਅਤੇ ਖਰੜ ਭੇਜੇ ਗਏ ਹਨ। ਉਨ•ਾਂ ਰੇਹੜੀ ਚਾਲਕਾਂ ਨੂੰ ਹਦਾਇਤ ਕੀਤੀ ਕਿ ਵਧੀਆਂ ਕਵਾਲਿਟੀ ਦਾ ਸਮਾਨ ਵਰਤਣ ਅਤੇ ਸਿਰ ਤੇ ਟੋਪੀ ਲਗਾਉਂਣ , ਇਸ ਤੋਂ ਇਲਾਵਾ ਹਰੇਕ ਕਾਰੀਗਰ ਨੇ ਦਸਤਾਨੇ ਪਾਏ ਹੋਣੇ ਚਾਹੀਦੇ ਹਨ। 
ਸਹਾਇਕ ਕਮਿਸ਼ਨਰ ਫੂਡ ਸੇਫਟੀ ਵੱਲੋਂ ਦੱਸਿਆ ਗਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਦੇ ਲਈ ਫੂਡ ਲੈਬਾਰਟਰੀ ਖਰੜ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਜੇਕਰ ਕੇਈ ਵੀ ਵਿਅਕਤੀ ਮਿਲਾਵਟ ਕਰਦਾ ਜਾਂ ਘਟੀਆਂ ਕਿਸਮ ਦਾ ਸਮਾਨ ਵੇਚਦਾ ਫੜਿਆਂ ਗਿਆ ਤਾਂ ਵਿਭਾਗ ਵੱਲੋਂ ਉਸ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

© 2016 News Track Live - ALL RIGHTS RESERVED